Home ਦੋਆਬਾ ਬਰਗਾੜੀ ਮਾਮਲਾ : ਰਾਮ ਰਹੀਮ ਦਾ ਪ੍ਰੋਡਕਸ਼ਨ ਰਿਮਾਂਡ ਨੂੰ ਲੈ ਕੇ ਇਸ...
ਚੰਡੀਗੜ੍ਹ 26 ਅਪ੍ਰੈਲ 2022 : ਬਰਗਾੜੀ ‘ਚ ਬੇਅਦਬੀ ਕਾਂਡ ਮਾਮਲੇ ਨੂੰ ਲੈ ਕੇ ਦਰਜ਼ ਕੀਤੀ ਗਈ ਐੱਫ.ਆਈ.ਆਰ. ਡੇਰਾ ਮੁਖੀ ਰਾਮ ਰਹੀਮ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ। ਇਸ ਮਾਮਲੇ ‘ਚ ਪੰਜਾਬ ਪੁਲਿਸ ਨੂੰ ਅਜੇ ਤੱਕ ਸੁਨਾਰੀਆ ਜੇਲ ‘ਚ ਸਜ਼ਾ ਕੱਟ ਰਹੇ ਰਾਮ ਰਹੀਮ ਦਾ ਪ੍ਰੋਡਕਸ਼ਨ ਰਿਮਾਂਡ ਨਹੀਂ ਮਿਲਿਆ ਹੈ, ਜਿਸ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਚੱਲ ਰਹੇ ਮਾਮਲੇ ‘ਚ ਸੋਮਵਾਰ ਨੂੰ ਐਡਵੋਕੇਟ ਜਨਰਲ ਅਤੇ ਰਾਮ ਰਹੀਮ ਦੇ ਵਕੀਲਾਂ ਦੇ ਵਿਚਾਲੇ ਬਹਿਸ ਹੋ ਗਈ।
ਐਡਵੋਕੇਟ ਜਨਰਲ ਨੇ ਰਾਮ ਰਹੀਮ ਦੀ ਹਿਰਾਸਤ ਦੀ ਮੰਗ ਕੀਤੀ ਜਦੋਂ ਕਿ ਰਾਮ ਰਹੀਮ ਦੇ ਵਕੀਲਾਂ ਨੇ ਕਿਹਾ ਕਿ ਜਦੋਂ ਹੇਠਲੀ ਅਦਾਲਤ ਨੇ ਰਾਮ ਰਹੀਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਫਰੀਦਕੋਟ ਅਦਾਲਤ ਵਿੱਚ ਪੇਸ਼ ਕਰਨ ਲਈ ਕਿਹਾ ਹੈ ਤਾਂ ਹਿਰਾਸਤ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।
ਵਕੀਲਾਂ ਦਾ ਕਹਿਣਾ ਸੀ ਕਿ ਐੱਸ.ਆਈ.ਟੀ ਨੇ ਵੀ ਰਾਮ ਰਹੀਮ ਨੂੰ ਹਿਰਾਸਤ ‘ਚ ਲੈਣ ਦੀ ਗੱਲ ਕਹੀ ਹੈ। ਇਸ ‘ਤੇ ਐਡਵੋਕੇਟ ਜਨਰਲ ਨੇ ਕਿਹਾ ਕਿ ਬੇਅਦਬੀ ਮਾਮਲੇ ‘ਚ ਨਤੀਜੇ ‘ਤੇ ਪਹੁੰਚਣਾ ਚਾਹੁੰਦੇ ਹਨ ਅਤੇ ਰਾਮ ਰਹੀਮ ਜਾਂਚ ‘ਚ ਸਹਿਯੋਗ ਨਹੀਂ ਕਰ ਰਿਹਾ। ਇਸ ‘ਤੇ ਰਾਮ ਰਹੀਮ ਦੇ ਵਕੀਲਾਂ ਨੇ ਕਿਹਾ ਕਿ ਜੋ ਆਦੇਸ਼ ਪਹਿਲਾ ਕੋਰਟ ਨੇ ਦਿੱਤੇ ਸਨ, ਉਹ ਆਦੇਸ਼ ਹੋਰ ਕੋਰਟਸ ‘ਚ ਵੀ ਮੰਨਣਯੋਗ ਹੋਣੇ ਚਾਹੀਦੇ ਹਨ। ਕੋਰਟ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ 2 ਮਈ ਲਈ ਆਖਰੀ ਬਹਿਸ ਦਾ ਦਿਨ ਰੱਖਿਆ ਹੈ।