ਬੇਰੁਜ਼ਗਾਰ ਨੌਜਵਾਨਾਂ ਨੂੰ ਰਾਹਤ ਦੇਣ ਦੀ ਤਿਆਰੀ ‘ਚ ਮਾਨ ਸਰਕਾਰ, ਬਿਜਲੀ ਵਿਭਾਗ ‘ਚ ਭਰਤੀ ਲਈ ਨੋਟਿਸ ਜਾਰੀ

0
265
CM Maan

ਚੰਡੀਗੜ੍ਹ 23 ਅਪ੍ਰੈਲ 2022 : ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਚ ਹੁਣ ਬੇਰੁਜ਼ਗਾਰ ਨੌਜਵਾਨਾਂ ਨੂੰ ਰਾਹਤ ਦੇਣ ਦੀ ਤਿਆਰੀ ਕਰ ਲਈ ਹੈ। ਸਰਕਾਰ ਨੇ ਨੌਕਰੀਆਂ ਬਾਰੇ ਵੱਡਾ ਫੈਸਲਾ ਲਿਆ ਹੈ। ਮਾਨ ਸਰਕਾਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਵਿਚ 1690 ਸਹਾਇਕ ਲਾਈਨਮੈਨ ਦੇ ਅਹੁਦੇ ਲਈ ਭਰਤੀ ਕੱਢੀ ਹੈ।

ਇਸ ਸਬੰਧੀ ਅਰਜ਼ੀਆਂ ਮੰਗੀਆਂ ਗਈਆਂ ਹਨ। ਸਰਕਾਰ ਨੇ 1690 ਸਹਾਇਕ ਲਾਈਨਮੈਨ ਦੇ ਅਹੁਦੇ ਲਈ ਭਰਤੀ ਲਈ ਜਨਤਕ ਨੋਟਿਸ ਜਾਰੀ ਕੀਤਾ ਹੈ।

ਨੋਟਿਸ ਵਿਚ ਦੱਸਿਆ ਗਿਆ ਹੈ ਕਿ ਨੌਕਰੀਆਂ ਲਈ ਯੋਗਤਾ ਸਣੇ ਹੋਰ ਜਾਣਕਾਰੀ 30 ਅਪਰੈਲ 2022 ਨੂੰ ਵਿਭਾਗ ਦੀ ਵੈਬਸਾਇਟ https://pspcl.in/Recruitment ਉਤੇ ਪਾ ਦਿੱਤੀ ਜਾਵੇਗੀ।