ਵੱਡੀ ਖ਼ਬਰ : ਮੋਹਾਲੀ ਦੇ ਇੰਟੈਲੀਜੈਂਸ ਦਫ਼ਤਰ ਦੇ ਬਾਹਰ ਹੋਇਆ ਵੱਡਾ ਧਮਾਕਾ

0
79
mohali

ਮੋਹਾਲੀ 10 ਮਈ 2022 : ਮੋਹਾਲੀ ਵਿੱਚ ਸਥਿਤ ਸਟੇਟ ਇੰਟਲੀਜੈਂਸ ਦਫ਼ਤਰ ਦੇ ਨੇੜੇ ਇਕ ਧਮਾਕਾ ਹੋਇਆ ਹੋਣ ਦੀ ਖ਼ਬਰ ਹੈ। ਇਸ ਧਮਾਕੇ ਨਾਲ ਬਿਲਡਿੰਗ ਦੇ ਸ਼ੀਸ਼ੇ ਟੁੱਟਣ ਦੀ ਖਬਰ ਹੈ। ਧਮਾਕੇ ਤੋਂ ਬਾਅਦ ਪੁਲਿਸ ਦੇ ਵੱਡੇ ਅਧਿਕਾਰੀ ਮੌਕੇ ਉਤੇ ਪਹੁੰਚ ਗਏ। ਇਸ ਤੋਂ ਬਾਅਦ ਪੁਲਿਸ ਨੇ ਸਾਰੇ ਪਾਸੇ ਨਾਕੇਬੰਦੀ ਕਰ ਦਿੱਤੀ। ਇਸ ਮੌਕੇ ਐਸਐਸਪੀ, ਆਈ ਜੀ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਦੇ ਐਸਐਸਪੀ ਵੀ ਇੱਥੇ ਪਹੁੰਚੇ ਹਨ। ਇਸ ਮੋਕੇ ਰਾਕਟ ਲਾਂਚਰ ਵੀ ਮਿਲੇ ਹਨ।

ਮੋਹਾਲੀ ਪੁਲਿਸ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਸੈਕਟਰ 77, ਐਸ.ਏ.ਐਸ ਨਗਰ ਸਥਿਤ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡ ਕੁਆਰਟਰ ਵਿੱਚ ਸ਼ਾਮ 7:45 ਵਜੇ ਦੇ ਕਰੀਬ ਇੱਕ ਮਾਮੂਲੀ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਕਿਸੇ ਨੁਕਸਾਨ ਦੀ ਸੂਚਨਾ ਨਹੀਂ ਹੈ। ਸੀਨੀਅਰ ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮਾਂ ਨੂੰ ਬੁਲਾਇਆ ਗਿਆ ਹੈ।