ਸਿਮਰਜੀਤ ਬੈਂਸ ਨੂੰ ਰੇਪ ਮਾਮਲੇ ‘ਚ ਹਾਈਕੋਰਟ ਤੋਂ ਵੱਡਾ ਝਟਕਾ, ਜਲਦ ਹੋਏਗੀ ਗ੍ਰਿਫ਼ਤਾਰੀ

0
111
Simerjit Bains

ਲੁਧਿਆਣਾ 10 ਜੂਨ 2022 : ਜਬਰ-ਜ਼ਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਤਮ ਨਗਰ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੂੰ ਪੰਜਾਬ-ਹਰਿਆਣਾ ਹਾਈਕੋਰਟ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਨੇ ਬੈਂਸ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਹਾਈਕੋਰਟ ਨੇ ਪੀ.ਓ. ਘੋਸ਼ਿਤ ਕਰਨ ਦੇ ਖ਼ਿਲਾਫ਼ ਪਾਈ ਪਟੀਸ਼ਨ ਨੂੰ ਵੀ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਿਮਰਜੀਤ ਬੈਂਸ ਨੇ ਸੀ.ਬੀ.ਆਈ ਤੋਂ ਮਾਮਲੇ ਦੀ ਜਾਂਚ ਕਰਵਾਉਣ ਸਬੰਧੀ ਪਟੀਸ਼ਨ ਦਾਇਰ ਕੀਤੀ ਸੀ, ਉਸ ਨੂੰ ਵੀ ਅਦਾਲਤ ਨੇ ਖਾਰਿਜ ਕਰ ਦਿੱਤਾ ਹੈ। ਇਸ ਗੱਲ ਦੀ ਪੁਸ਼ਟੀ ਵਕੀਲ ਹਰੀਸ਼ ਰਾਏ ਢਾਂਦਾ ਵਲੋਂ ਕੀਤੀ ਗਈ ਹੈ।

ਪਟੀਸ਼ਨਾਂ ਖਾਰਿਜ ਹੋਣ ਤੋਂ ਬਾਅਦ ਸਿਮਰਜੀਤ ਬੈਂਸ ਵਲੋਂ ਆਪਣੀ ਫੇਸਬੁੱਕ ’ਤੇ ਇਕ ਪੋਸਤ ਸਾਂਝੀ ਕੀਤੀ ਗਈ ਹੈ। ਪੋਸਟ ’ਚ ਬੈਂਸ ਨੇ ਲਿਖਿਆ ਕਿ, ‘‘ਤੁਸੀਂ ਸਰਕਾਰਾਂ ਵਿੱਚ ਸੀ ਸਾਜ਼ਿਸ਼ਾਂ ਕਰਦੇ ਗਏ, ਅਸੀਂ ਵਿਰੋਧ ਵਿੱਚ ਸੀ, ਲੋਕ ਹਿੱਤਾਂ ਲਈ ਆਵਾਜ਼ਾਂ ਚੁੱਕਦੇ ਗਏ, ਨਾਂ ਦਿਨ ਉਹ ਰਹੇ ਨਾ ਇਹ ਰਹਿਣੇ, ਜਿਸਦੀ ਰਗਾਂ ਵਿੱਚ ਫ਼ਤਹਿ ਇਹ ਬੰਦੇ ਕਦੇ ਹਾਰਦੇ ਨਹੀਂ ਹੁੰਦੇ’’ਲੋਕ ਇਨਸਾਫ਼ ਪਾਰਟੀ।