ਭਾਜਪਾ ਨੇਤਾ ਤੇ ਅਦਾਕਾਰਾ ਸੋਨਾਲੀ ਫ਼ੋਗਾਟ ਦੀ ਗੋਆ ‘ਚ ਦਿਲ ਦਾ ਦੌਰਾਨ ਪੈਣ ਨਾਲ ਮੌਤ

0
107
Sonali Phogat

ਚੰਡੀਗੜ੍ਹ 23 ਅਗਸਤ 2022 : ਬੀਜੇਪੀ ਨੇਤਾ ਅਤੇ ਅਦਾਕਾਰਾ ਸੋਨਾਲੀ ਫੋਗਾਟ ਦੀ ਬੀਤੀ ਰਾਤ ਗੋਆ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਆਪਣੇ ਕੁਝ ਸਟਾਫ ਮੈਂਬਰਾਂ ਨਾਲ ਗੋਆ ਗਏ ਹੋਏ ਸਨ।

ਉਨ੍ਹਾਂ ਨੇ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਵਜੋਂ ਕੁਲਦੀਪ ਬਿਸ਼ਨੋਈ ਖਿਲਾਫ ਚੋਣ ਲੜੀ ਸੀ। ਭਾਵੇਂ ਉਹ ਦਾਅਵਾ ਕਰ ਰਹੇ ਸਨ ਕਿ ਉਹ ਆਦਮਪੁਰ ਤੋਂ ਆਗਾਮੀ ਜ਼ਿਮਨੀ ਚੋਣ ਵਿੱਚ ਭਾਜਪਾ ਦੀ ਟਿਕਟ ਦੀ ਵੀ ਦਾਅਵੇਦਾਰ ਹੈ, ਪਰ ਕੁਲਦੀਪ ਬਿਸ਼ਨੋਈ ਪਿਛਲੇ ਹਫ਼ਤੇ ਉਨ੍ਹਾਂ ਦੇ ਘਰ ਉਨ੍ਹਾਂ ਨੂੰ ਮਿਲਣ ਗਏ ਸਨ।

ਸੋਨਾਲੀ ਫੋਗਾਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮੌਤ ਤੋਂ ਕੁਝ ਸਮਾਂ ਪਹਿਲਾਂ ਇੱਕ ਵੀਡੀਓ ਪੋਸਟ ਕੀਤਾ ਸੀ, ਨਾਲ ਹੀ ਉਨ੍ਹਾਂ ਨੇ ਟਵਿੱਟਰ ਅਕਾਉਂਟ ‘ਤੇ ਆਪਣੀ ਪ੍ਰੋਫਾਈਲ ਤਸਵੀਰ ਵੀ ਬਦਲ ਦਿੱਤੀ ਸੀ।

ਵੀਡੀਓ ਵਿੱਚ, ਉਹ ਗੁਲਾਬੀ ਰੰਗ ਦੇ ਦੁਪੱਟੇ ਨਾਲ ਆਪਣਾ ਚਿਹਰਾ ਢੱਕਦੇ ਨਜ਼ਰ ਆ ਰਹੇ ਹਨ ਅਤੇ ਮੁਹੰਮਦ ਰਫੀ ਦੇ ਗੀਤ ‘ਰੁਖ ਸੇ ਜਰਾ ਨਿਕਾਬ ਤੋਂ ਹਟਾ ਦੋ ਮੇਰੇ ਹਜ਼ੂਰ…’ ‘ਤੇ ਐਕਟਿੰਗ ਕਰੇ ਨਜ਼ਰ ਆ ਰਹੇ ਹਨ। ਉਹ ਆਪਣੇ ਕੁਝ ਸਟਾਫ ਮੈਂਬਰਾਂ ਨਾਲ ਗੋਆ ਗਏ ਹੋਏ ਸਨ।

ਸੋਨਾਲੀ ਫੋਗਾਟ ਪੇਸ਼ੇ ਤੋਂ ਇੱਕ ਅਦਾਕਾਰਾ ਸਨ। ਉਹ ਦੂਰਦਰਸ਼ਨ ‘ਤੇ ਸ਼ੋਅਜ਼ ਦੀ ਐਂਕਰ ਵੀ ਰਹਿ ਚੁੱਕੇ ਸਨ ਅਤੇ ਟਿਕਟੌਕ ਸਟਾਰ ਵੀ ਰਹਿ ਚੁੱਕੇ ਸਨ। ਸੋਨਾਲੀ ਦਾ ਜਨਮ 21 ਸਤੰਬਰ 1979 ਨੂੰ ਹਰਿਆਣਾ ਦੇ ਫਤਿਹਾਬਾਦ ਵਿੱਚ ਹੋਇਆ ਸੀ। ਸੋਨਾਲੀ ਦੀ ਇੱਕ ਧੀ ਵੀ ਹੈ।