ਬਾਲੀਵੁੱਡ ਅਦਾਕਾਰ ਆਮਿਰ ਖਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

0
83
Aamir Khan

ਅੰਮ੍ਰਿਤਸਰ 10 ਅਗਸਤ 2022 : ਬਾਲੀਵੁੱਡ ਐਕਟਰ ਆਮਿਰ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਲਾਲ ਸਿੰਘ ਚੱਢਾ ਦੇ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਫਿਲਮ ਦੀ ਰਿਲੀਜ਼ ਤੋਂ ਇੱਕ ਦਿਨ ਪਹਿਲਾਂ ਆਮਿਰ ਖਾਨ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਅੱਜ ਸਵੇਰੇ 5.30 ਵਜੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਫਿਲਮ ਦੀ ਸਫਲਤਾ ਲਈ ਅਸ਼ੀਰਵਾਦ ਲਿਆ।

ਦੱਸ ਦੇਈਏ ਕਿ ਇਹ ਫਿਲਮ ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ‘ਚ ਘਿਰੀ ਹੋਈ ਹੈ, ਜਿਸ ਦਾ ਪੂਰੇ ਦੇਸ਼ ‘ਚ ਬਾਈਕਾਟ ਵੀ ਕੀਤਾ ਜਾ ਰਿਹਾ ਹੈ। ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ 11 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।