ਚੰਡੀਗੜ੍ਹ 30 ਜੁਲਾਈ 2022 : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੂਬੇ ‘ਚ ਸਿਹਤ ਸਹੂਲਤਾਂ ਨੂੰ ਲੈ ਕੇ ਪਿਛਲੀਆਂ ਸਰਕਾਰਾਂ ‘ਤੇ ਸਵਾਲ ਚੁੱਕੇ ਹਨ। ਇੱਕ ਟਵੀਟ ਵਿੱਚ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਿਹਤ ਸਹੂਲਤਾਂ ਦੀ ਇਹ ਹਾਲਤ ਉਨ੍ਹਾਂ ਪਾਰਟੀਆਂ ਦੀ ਮਾੜੀ ਕਾਰਗੁਜ਼ਾਰੀ ਦਾ ਨਤੀਜਾ ਹੈ ਜੋ ਅੱਜ ਸਾਡੇ ਵੱਲ ਉਂਗਲ ਉਠਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਆਮ ਆਦਮੀ ਇਸ ਸਭ ਦਾ ਸਾਹਮਣਾ ਕਰ ਰਿਹਾ ਹੈ ਤਾਂ ਫਿਰ ਇਹ ਸਭ ਕੁਝ ਕਿਉਂ ਨਹੀਂ ਬੋਲਦੇ?
ਸਿਹਤ ਸਹੂਲਤਾਂ ਦੀ ਇਹ ਹਾਲਤ ਉਹਨਾਂ ਪਾਰਟੀਆਂ ਦੀ ਮਾੜੀ ਕਾਰਗੁਜ਼ਾਰੀ ਦਾ ਨਤੀਜ਼ਾ ਹੈ,ਜਿਹੜੀਆਂ ਅੱਜ ਸਾਡੇ ਉੱਤੇ ਉਂਗਲਾਂ ਚੁੱਕ ਰਹੀਆਂ ਹਨ। ਆਮ ਆਦਮੀ ਨੂੰ ਜਦੋਂ ਇਹ ਸਭ ਸਹਿਣਾ ਪੈਂਦਾ ਹੈ ਤਾਂ ਉਦੋ ਇਹ ਸਭ ਕਿਉੰ ਨਹੀ ਬੋਲਦੇ? pic.twitter.com/AfE8NQGEDA
— Adv Harpal Singh Cheema (@HarpalCheemaMLA) July 30, 2022








