ਮੁੱਖ ਮੰਤਰੀ ਮਾਨ ਦੇ ਦਿੱਲੀ ਦੌਰੇ ‘ਤੇ ਨਵਜੋਤ ਸਿੱਧੂ ਵਿੰਨ੍ਹਿਆ ਨਿਸ਼ਾਨਾ, ਕਹੀ ਇਹ ਵੱਡੀ ਗੱਲ

0
105
sidhu

ਚੰਡੀਗੜ੍ਹ 25 ਅਪ੍ਰੈਲ 2022 : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਦੋ ਦਿਨਾਂ ਦਿੱਲੀ ਦੌਰੇ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ ਗਿਆ ਹੈ। ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਦਿੱਲੀ ਦਾ 2 ਦਿਨਾਂ ਦੌਰਾ ਅਸਲ ਮੁੱਦਿਆਂ ਤੋਂ ਭਟਕਣਾ ਅਤੇ ਹੋਰ ਚੋਣਾਂ ‘ਚ ਲਾਭ ਲੈਣ ਲਈ ਸਿਰਫ਼ ਫੋਟੋਗ੍ਰਾਫ਼ੀ ਕਰਵਾਉਣਾ ਹੈ। ਪੰਜਾਬ ਨੂੰ ਵਿੱਤੀ, ਕਿਸਾਨ ਅਤੇ ਬਿਜਲੀ ਸੰਕਟ ‘ਚ ਨਿਕਲਣ ਲਈ ਨੀਤੀ ਦੀ ਲੋੜ ਹੈ। ਸਥਾਨਕ ਸਮੱਸਿਆਵਾਂ ਦੇ ਸਥਾਨਕ ਹੱਲ ਦੀ ਲੋੜ ਹੈ। ਅਸਲ ਮੁੱਦਿਆਂ ਨੂੰ ਅਣਗੌਲਿਆ ਜਾ ਰਿਹਾ ਹੈ।