ਸਿਹਤ ਮੰਤਰੀ ਦੀ ਸਖਤੀ ਪਿੱਛੋਂ ਸਾਬਕਾ ਮੁੱਖ ਮੰਤਰੀ ਚੰਨੀ ਦੀ SMO ਭਰਜਾਈ ਵੱਲੋਂ ਅਸਤੀਫ਼ਾ

0
101
CM Channi

ਚੰਡੀਗੜ੍ਹ 2 ਅਗਸਤ 2022 : ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਸਖ਼ਤੀ ਸਾਬਕਾ ਸੀਐਮ ਚਰਨਜੀਤ ਚੰਨੀ ਦੀ ਭਰਜਾਈ ‘ਤੇ ਵੀ ਡਿੱਗੀ ਹੈ। ਸਾਬਕਾ ਸੀਐਮ ਚੰਨੀ ਦੇ ਭਰਾ ਡਾ: ਮਨੋਹਰ ਸਿੰਘ ਦੀ ਪਤਨੀ ਡਾ: ਮਨਿੰਦਰ ਕੌਰ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਖਰੜ ਦੇ ਸਿਵਲ ਹਸਪਤਾਲ ਵਿੱਚ ਸੀਨੀਅਰ ਮੈਡੀਕਲ ਅਫਸਰ ਵਜੋਂ ਤਾਇਨਾਤ ਸੀ।

ਕੁਝ ਦਿਨ ਪਹਿਲਾਂ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਖਰੜ ਹਸਪਤਾਲ ਦਾ ਚੈਕਅੱਪ ਕੀਤਾ ਸੀ। ਜਿਸ ਵਿੱਚ ਵਾਰਡ ਵਿੱਚ ਪੱਖੇ ਨਾ ਚਲਾਉਣ ਅਤੇ ਵਾਸ਼ਰੂਮਾਂ ਦੀ ਸਫ਼ਾਈ ਨਾ ਕਰਨ ਲਈ ਐਸ.ਐਮ.ਓ ‘ਤੇ ਭੜਕੇ ਸੀ। ਜਿਸ ਤੋਂ ਬਾਅਦ ਡਾ: ਮਨਿੰਦਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਵਿਖੇ ਕਰ ਦਿੱਤਾ ਗਿਆ। ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ 20 ਜੁਲਾਈ ਨੂੰ ਖਰੜ ਦੇ ਹਸਪਤਾਲ ਪਹੁੰਚੇ ਸੀ। ਉਨ੍ਹਾਂ ਨਾਲ ਸਥਾਨਕ ਵਿਧਾਇਕ ਅਤੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਵੀ ਮੌਜੂਦ ਸਨ। ਇਸ ਦੌਰਾਨ ਮੰਤਰੀ ਨੇ ਐਸ.ਐਮ.ਓ ਨੂੰ ਹਸਪਤਾਲ ਵਿੱਚ ਸਾਫ਼-ਸਫ਼ਾਈ ਬਾਰੇ ਵਿਸਥਾਰ ਨਾਲ ਦੱਸਿਆ।