Home ਦੋਆਬਾ CM ਭਗਵੰਤ ਮਾਨ ਅੱਜ ਸੂਬੇ ਦੇ ਸਾਰੇ ਐੱਸਐੱਸਪੀਜ਼ ਅਤੇ ਪੁਲਸ ਕਮਿਸ਼ਨਰਾਂ ਨਾਲ...
ਚੰਡੀਗੜ੍ਹ 5 ਅਪ੍ਰੈਲ 2022 : CM ਭਗਵੰਤ ਮਾਨ ਅੱਜ ਸੂਬੇ ਦੇ ਸਾਰੇ ਐੱਸਐੱਸਪੀਜ਼ ਅਤੇ ਪੁਲਸ ਕਮਿਸ਼ਨਰਾਂ ਨਾਲ ਮੀਟਿੰਗ ਕਰਨ ਜਾ ਰਹੇ ਹਨ। CM ਭਗਵੰਤ ਮਾਨ ਨੇ ਅੱਜ ਸਵੇਰੇ 11:30 ਵਜੇ ਪੰਜਾਬ ਭਵਨ ਸੈਕਟਰ-3 ਚੰਡੀਗੜ੍ਹ ਵਿਖੇ ਸਮੂਹ ਐਸਐਸਪੀਜ਼ ਅਤੇ ਪੁਲਸ ਕਮਿਸ਼ਨਰਾਂ ਨੂੰ ਬੁਲਾਇਆ ਹੈ, ਜਿੱਥੇ ਉਹ ਇਨ੍ਹਾਂ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ।
ਮੀਟਿੰਗ ਦੌਰਾਨ CM ਭਗਵੰਤ ਮਾਨ ਸੂਬੇ ਦੇ ਉਨ੍ਹਾਂ ਪੁਰਾਣੇ ਕੇਸਾਂ ਬਾਰੇ ਇਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਸਕਦੇ ਹਨ। ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਪੰਜਾਬ ਭਵਨ ‘ਚ CM ਮਾਨ ਸੂਬੇ ਦੀ ਅਮਨ-ਕਾਨੂੰਨ ਅਤੇ ਸੂਬੇ ‘ਚ ਨਸ਼ਿਆਂ ਦੀ ਰੋਕਥਾਮ ਸਬੰਧੀ ਵਿਚਾਰਾਂ ਕਰਨਗੇ। ਮੀਟਿੰਗ ‘ਚ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਅਤੇ ਪੁਲਸ ਕਮਿਸ਼ਨਰ ਨੂੰ ਬੁਲਾਇਆ ਗਿਆ ਹੈ।
ਮੀਟਿੰਗ ‘ਚ ਡੀਜੀਪੀ ਵੀ.ਕੇ ਭਾਵਰਾ ਸਮੇਤ ਸਾਰੇ ਸੀਨੀਅਰ ਪੁਲਸ ਅਧਿਕਾਰੀ ਵੀ ਮੌਜੂਦ ਰਹਿਣਗੇ। ਸੀ.ਐਮ ਮਾਨ ਦੀ ਪੁਲਸ ਅਧਿਕਾਰੀਆਂ ਨਾਲ ਇਹ ਪਹਿਲੀ ਮੀਟਿੰਗ ਹੋਵੇਗੀ। ਹਾਲ ਹੀ ‘ਚ ਉਨ੍ਹਾਂ ਨੇ ਕਈ ਜ਼ਿਲ੍ਹਿਆਂ ਦੇ ਐਸਐਸਪੀ ਬਦਲੇ ਸਨ।