CM ਭਗਵੰਤ ਮਾਨ ਵੱਲੋਂ SSP ਤੇ ਪੁਲਿਸ ਕਮਿਸ਼ਨਰਾਂ ਨਾਲ ਮੀਟਿੰਗ,ਗੈਗਸਟਰਾਂ ਵਿਰੋਧੀ ਟਾਸਕ ਫੋਰਸ ਗਠਿਤ

0
226
CM Maan

ਚੰਡੀਗੜ੍ਹ 5 ਅਪ੍ਰੈਲ 2022 : ਪੰਜਾਬ ‘ਚ ਹੁਣ ਗੈਂਗਸਟਰਾਂ ‘ਤੇ ਪੁਲਸ ਦੀ ਸਖਤੀ ਹੋਵੇਗੀ। ਇਸ ਦੇ ਲਈ ਐਂਟੀ ਗੈਂਗਸਟਰ ਟਾਸ੍ਕ ਫੋਰਸ ਬਣਾਈ ਜਾਵੇਗੀ। ਜਿਸ ਦੀ ਅਗੁਵਾਈ ਏ.ਡੀ.ਜੀ.ਪੀ. ਰੈਕ ਦੇ ਅਫਸਰ ਕਰਨਗੇ। ਇਸ ਦੇ ਸਪੈਸ਼ਲ ਪੁਲਸ ਥਾਣੇ ਬਣਨਗੇ। ਉਥੇ ਹੀ ਪੂਰੇ ਸੂਬੇ ‘ਚ ਕੀਤੇ ਵੀ ਕਾਰਵਾਈ ਕਰ ਸਕਣਗੇ। ਸੀ.ਐੱਮ ਭਗਵੰਤ ਮਾਨ ਦੀ ਅਗੁਵਾਈ ‘ਚ ਮੰਗਲਵਾਰ ਨੂੰ ਚੰਡੀਗੜ੍ਹ ‘ਚ ਹੋਈ ਮੀਟਿੰਗ ‘ਚ ਇਹ ਫੈਸਲਾ ਲਿਆ ਗਿਆ। ਮੀਟਿੰਗ ‘ਚ ਪੰਜਾਬ ਦੇ ਸਾਰੇ ਜਿਲਿਆਂ ਦੇ ਐੱਸ.ਐੱਸ.ਪੀ ਅਤੇ ਪੁਲਸ ਕਮਿਸ਼ਨਰ ਮੌਜੂਦਾ ਸੀ। ਪੰਜਾਬ ਸਰਕਾਰ ਦੇ ਮੁਤਾਬਕ ਇਸ ਫੋਰਸ ਨੂੰ ਸਪੈਸ਼ਲ ਪਾਵਰ ਦਿੱਤੀ ਜਾਵੇਗੀ।

ਉਨ੍ਹਾਂ ਦੇ ਵਿਸ਼ੇਸ਼ ਥਾਣੇ ਬਣਾਏ ਜਾਣਗੇ। ਜਿਸ ਦਾ ਅਧਿਕਾਰ ਖੇਤਰ ਪੂਰੇ ਸੂਬੇ ਦਾ ਹੋਵੇਗਾ, ਤਾਂ ਜੋ ਥਾਣਿਆਂ ਨੂੰ ਤਾਲਮੇਲ ਦੀ ਕੋਈ ਸਮੱਸਿਆ ਨਾ ਆਵੇ। ਗੈਂਗਸਟਰ ਖਿਲਾਫ ਕੇਸ ਦਰਜ ਕਰਨ ਤੋਂ ਲੈ ਕੇ ਸਜ਼ਾ ਤੱਕ ਦੀ ਜ਼ਿੰਮੇਵਾਰੀ ਫੋਰਸ ਦੀ ਹੋਵੇਗੀ। ਇਸ ਰਾਹੀਂ ਪੰਜਾਬ ਵਿੱਚ ਸੰਗਠਿਤ ਅਪਰਾਧ ਨੂੰ ਖ਼ਤਮ ਕੀਤਾ ਜਾਵੇਗਾ। ਹਰੇਕ ਜ਼ਿਲ੍ਹੇ ਦੇ ਐਸਐਸਪੀ ਅਤੇ ਪੁਲਿਸ ਕਮਿਸ਼ਨਰ ਟਾਸਕ ਫੋਰਸ ਨਾਲ ਤਾਲਮੇਲ ਕਰਨਗੇ। ਇਨ੍ਹਾਂ ਲਈ ਵੱਖਰੇ ਬਜਟ ਦਾ ਪ੍ਰਬੰਧ ਵੀ ਰੱਖਿਆ ਜਾਵੇਗਾ।