ਅੰਬਾਲਾ 8 ਅਪ੍ਰੈਲ 2022 : ਭਾਰਤੀ ਕਿਸਾਨ ਯੂਨੀਅਨ ਆਗੂ ਗੁਰਨਾਮ ਸਿੰਘ ਚੜੂਨੀ ਨੇ 9 ਅਪ੍ਰੈਲ ਨੂੰ ਤਿੰਨ ਘੰਟੇ ਟੋਲ ਫਰੀ ਕਰਨ ਦਾ ਫੈਸਲਾ ਕੀਤਾ ਹੈ। ਚੜੂਨੀ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਕਿ 9 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹਰਿਆਣਾ ਦੇ ਸਾਰੇ ਟੋਲ ਫਰੀ ਕੀਤੇ ਜਾਣਗੇ ਅਤੇ ਅਧਿਕਾਰੀਆਂ ਨੂੰ ਬੁਲਾ ਕੇ ਮੰਗ ਪੱਤਰ ਦਿੱਤਾ ਜਾਵੇਗਾ | ਸਾਰੇ ਕਿਸਾਨ ਸੰਗਠਨਾਂ ਅਤੇ ਹਰਿਆਣਾ ਦੇ ਸਾਰੇ ਭਰਾਵਾਂ ਨੂੰ ਇਸ ਪ੍ਰਦਰਸ਼ਨ ਵਿੱਚ ਹਿੱਸਾ ਲੈਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਹਰਿਆਣਾ ਦੇ ਟੋਲ ‘ਤੇ ਮੁਲਾਜ਼ਮਾਂ ਨੂੰ ਰੱਖਣ, ਬਿਨਾਂ ਟੈਗ ਵਾਲੇ ਵਾਹਨਾਂ ਦੀਆਂ ਪਰਚੀਆਂ ਪਹਿਲਾਂ ਵਾਂਗ ਕੱਟਣ ਅਤੇ 15 ਕਿਲੋਮੀਟਰ ਤੱਕ ਦੇ ਖੇਤਰ ਲਈ ਟੋਲ ਫੀਸ ਦੇਣ ਦੀ ਮੰਗ ਕੀਤੀ ਗਈ। ਚੜੂਨੀ ਨੇ ਕਿਹਾ ਕਿ ਹੁਣ ਟੋਲ ‘ਤੇ ਇਕ ਵਾਰ ਹੀ ਦੋਵਾਂ ਪਾਸਿਆਂ ਦਾ ਕਿਰਾਇਆ ਕੱਟਿਆ ਜਾ ਰਿਹਾ ਹੈ, ਜਦਕਿ ਦੁਬਾਰਾ ਆਉਣ ‘ਤੇ ਵੀ ਦੁੱਗਣਾ ਕਿਰਾਇਆ ਕੱਟਿਆ ਜਾ ਰਿਹਾ ਹੈ, ਜੋ ਕਿ ਗਲਤ ਹੈ |
गेहूं पर 500 रुपए प्रति क्विंटल बोनस की मांग को लेकर 9 तारीख को सुबह 10:00 बजे से 1:00 बजे तक हरियाणा के सभी टोल फ्री करवा कर और वहीं पर अधिकारियों को बुलाकर ज्ञापन दें इसमें हरियाणा के सभी किसान संगठन और सभी भाई हिस्सा लें। pic.twitter.com/G26WrF4LrP
— Gurnam Singh Charuni (@GurnamsinghBku) April 7, 2022








