ਮੋਹਾਲੀ ਬਲਾਸਟ ਮਾਮਲੇ ‘ਤੇ ਜਾਣੋ ਕੀ ਬੋਲੇ DGP ਭਵਰਾ

0
99
vk

ਮੋਹਾਲੀ 10 ਮਈ 2022 : ਡੀ.ਜੀ.ਪੀ. ਵੀ.ਕੇ. ਭਵਰਾ ਨੇ ਅੱਜ ਇੰਟੈਲੀਜੈਂਸ ਹੈੱਡਕੁਆਟਰ ਵਿਖੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਾਮਲੇ ‘ਚ ਪੁਲਿਸ ਨੂੰ ਲੀਡ ਮਿਲ ਚੁੱਕੀ ਹੈ ਕਿ ਅਤੇ ਇਹ ਇਕ ਅੱਤਵਾਦੀ ਹਮਲਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ।

ਇਸੇ ਦੌਰਾਨ ਇੰਟੈਲੀਜੈਂਸ ਹੈੱਡਕੁਆਟਰ ਵਿਖੇ ਐਨ.ਆਈ.ਏ. ਦੀਆਂ ਟੀਮਾਂ ਵੀ ਪਹੁੰਚ ਗਈਆਂ ਹਨ ਅਤੇ ਉਨ੍ਹਾਂ ਵਲੋਂ ਪੰਜਾਬ ਪੁਲਿਸ ਕੋਲੋਂ ਮਾਮਲੇ ਸੰਬੰਧੀ ਵਿਸਥਾਰਿਤ ਰਿਪੋਰਟ ਲਈ ਜਾ ਰਹੀ ਹੈ।