ਜਾਣੋ ਕਿਉਂ ਕਿਹਾ ਨਵਜੋਤ ਸਿੱਧੂ ਨੇ ਸੀ.ਐੱਮ ਭਗਵੰਤ ਮਾਨ ਨੂੰ ‘ਐਲਾਨਵੰਤ’

0
101
navjot sidhu

ਚੰਡੀਗੜ੍ਹ 27 ਅਪ੍ਰੈਲ 2022 : ਪੰਜਾਬ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਬੁੱਧਵਾਰ ਨੂੰ ਰੋਪੜ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਿਆ। ਸਿੱਧੂ ਨੇ ਪੁੱਛਿਆ ਕਿ ਮਾਨ ਸਰਕਾਰ ਨੇ ਜੋ ਵੀ ਅਨਾਉਂਸਮੈਂਟ ਕੀਤੀ, ਉਨ੍ਹਾਂ ਦੀ ਨੋਟੀਫਿਕੇਸ਼ਨ ਹੋਇਆ? ਸਿੱਧੂ ਨੇ ਮਾਨ ਤੋਂ ਪੁੱਛਿਆ ਕਿ ਉਨ੍ਹਾਂ ਦਾ ਨਾਂ ‘ਐਲਾਨਵੰਤ” ਹੈ। 24 ਘੰਟਿਆਂ ‘ਚ ਬਰਗਾੜੀ ਦਾ ਇਨਸਾਫ਼ ਨਹੀਂ ਮਿਲਿਆ? ਹਰੀ ਸਿਆਹੀ ਵਾਲਾ ਪੈਨ ਕਿਥੇ ਹੈ? ਸੀ.ਐੱਮ ਨੇ ਕੱਲ ਹੀ ਸਿੱਧੂ ‘ਤੇ ਕਰਾਰੇ ਤੰਜ ਕੱਸੇ ਸਨ ਕਿ ਪਹਿਲਾ ਉਹ ਆਪਣੇ ਗਰੁੱਪ ਨੂੰ ਕਾਂਗਰਸ ਤੋਂ ਮੌਜੂਰਸ਼ੁਦਾ ਤਾ ਕਰਵਾਓ, ਉਸ ਦੇ ਬਾਅਦ ਵਿਰੋਧ ਕਰ ਲੈਣ।

ਦਿੱਲੀ ‘ਚ ਅੰਗੂਠਾ ਲਗਾ ਕੇ ਸੂਬੇ ਨੂੰ ਕੇੰਦ੍ਰਸ਼ਾਸਿਤ ਪ੍ਰਦੇਸ਼ ਦਾ ਗੁਲਾਮ ਬਣਾ ਦਿੱਤਾ
ਨਵਜੋਤ ਸਿੰਘ ਸਿੱਧੂ ਨੇ ਕਿਹਾ ਮੈਨੂੰ ਨਹੀਂ ਪਤਾ ਕਿ ਕਿਸ ਹਾਲਾਤ ‘ਚ ਭਗਵੰਤ ਮਾਨ ਦਿੱਲੀ ‘ਚ ਅੰਗੂਠਾ ਲਗਾ ਕੇ ਆ ਗਏ। ਪੰਜਾਬ ਇਕ ਪੂਰਾ ਸੂਬਾ ਹੈ, ਇਸ ਨੂੰ ਕੇਂਦ੍ਰਸ਼ਿਤ ਪ੍ਰਦੇਸ਼ ਦਾ ਗੁਲਾਮ ਬਣਾ ਦਿੱਤਾ ਹੈ। ਅੱਜ ਦਿੱਲੀ ਮਾਡਲ ਦੀ ਗੱਲ ਕਰਦੇ ਹਨ। ਭਗਵੰਤ ਮਾਨ 8 ਸਾਲ ਐੱਮ.ਪੀ. ਰਹੇ ਕਿਉਂ ਉੱਥੇ ਮੁਹੱਲਾ ਕਲੀਨਿਕ ਕਿਉਂ ਨਹੀਂ ਬਣਾਏ। ਭਗਵੰਤ ਮਾਨ ਆਪਣੀ ਜਿੰਮੇਵਾਰੀ ਭੁਲਾ ਗਏ ਹਨ। ਅਸੀਂ ਸਵਾਲ ਪੁੱਛ ਰਹੇ ਹਾਂ, ਜਵਾਬ ਦੇਣਾ ਹੋਵੇਗਾ। ਅਸੀਂ ਗ਼ਲਤੀ ਕੀਤੀ ਤਾ ਲੋਕਾਂ ਨੇ ਸਜਾ ਦੇ ਦਿੱਤੀ।