Home ਦੇਸ਼ ਹੇਮਕੁੰਟ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਵੱਡੀ ਖੁਸ਼ਖ਼ਬਰੀ, ਇਸ ਤਾਰੀਖ਼ ਤੋਂ ਖੁੱਲਣਗੇ...
ਨਵੀਂ ਦਿੱਲੀ 28 ਅਪ੍ਰੈਲ 2022 : ਹੇਮਕੁੰਟ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਵੱਡੀ ਖੁਸ਼ਖ਼ਬਰੀ ਹੈ। ਦਰਅਸਲ ਹੇਮਕੁੰਟ ਸਾਹਿਬਹੁਣ ਤਕ ਬਰਫ਼ ਹਟਾਉਣ ਦਾ ਕੰਮ ਭਾਰਤੀ ਸੈਨਾ ਅਤੇ ਗੁਰੂਦੁਆਰਾ ਟ੍ਰਸਟ ਹੇਮਕੁੰਟ ਸਾਹਿਬ ਨੇ ਪੂਰਾ ਕਰ ਲਿਆ ਹੈ। ਹੇਮਕੁੰਟ ਸਾਹਿਬ ਗੁਰੂਦੁਆਰਾ ਦੇ ਕਪਾਟ ਇਸ ਸਾਲ 22 ਮਈ ਨੂੰ ਖੁੱਲਣਗੇ। ਹੇਮਕੁੰਟ ਸਾਹਿਬ ਗੁਰੂਦੁਆਰਾ ਟ੍ਰਸਟ ਦੇ ਉਪ-ਪ੍ਰਧਾਨ ਸਰਦਾਰ ਨਰਿੰਦਰਜੀਤ ਸਿੰਘ ਬਿੰਦ੍ਰਾ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਸੰਗਤਾਂ ਲਈ ਗੁਰੂਦੁਆਰਾ ਦੇ ਕਪਾਟ 22 ਮਈ ਨੂੰ ਸਵੇਰੇ ਸਾਢੇ 10 ਵਜੇ ਖੋਲ ਦਿੱਤੇ ਜਾਣਗੇ। ਪਹਿਲਾ ਜੱਥਾ ਰਿਸ਼ੀਕੇਸ਼ ਤੋਂ 19 ਮਈ ਨੂੰ ਹੇਮਕੁੰਟ ਸਾਹਿਬ ਦੇ ਦਰਸ਼ਨ ਲਈ ਰਵਾਨਾ ਹੋਵੇਗਾ।
ਭਾਰਤੀ ਫੌਜ ਦੇ ਜਵਾਨਾਂ ਨੇ ਐਤਵਾਰ ਨੂੰ ਗੜ੍ਹਵਾਲ ਹਿਮਾਲਿਆ ਵਿੱਚ 15,200 ਫੁੱਟ ਦੀ ਉਚਾਈ ‘ਤੇ ਸਥਿਤ ਦੁਨੀਆ ਦੇ ਸਭ ਤੋਂ ਉੱਚੇ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਰਸਤਾ ਸਾਫ਼ ਕਰ ਦਿੱਤਾ। ਕਰੋਨਾ ਦੌਰਾਨ ਦੋ ਸਾਲ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਵੀ ਰੋਕੀ ਗਈ ਸੀ ਪਰ ਇਸ ਸਾਲ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਕਰਨ ਲਈ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਨਾਲ-ਨਾਲ ਵਿਦੇਸ਼ਾਂ ਤੋਂ ਵੀ ਸਿੱਖ ਸ਼ਰਧਾਲੂਆਂ ਦੇ ਇੱਥੇ ਪਹੁੰਚਣ ਦੀ ਉਮੀਦ ਹੈ। ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਗੁਰਦੁਆਰਾ ਕਮੇਟੀ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਫੌਜ ਦੀ ਮਦਦ ਨਾਲ ਕਰੀਬ 4 ਕਿਲੋਮੀਟਰ ਤੱਕ 7 ਤੋਂ 8 ਫੁੱਟ ਤੱਕ ਪੈਦਲ ਬਰਫ ਨੂੰ ਸਾਫ ਕੀਤਾ ਗਿਆ ਹੈ। ਭਾਰਤੀ ਫੌਜ ਦੇ ਜਵਾਨਾਂ ਨੇ ਇਨ੍ਹਾਂ ਵਿਚਕਾਰ ਰਸਤਾ ਬਣਾਉਣ ਲਈ 8 ਤੋਂ 9 ਫੁੱਟ ਵੱਡੇ ਗਲੇਸ਼ੀਅਰਾਂ ਨੂੰ ਕੱਟ ਦਿੱਤਾ ਹੈ।