Home ਦੇਸ਼ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਬਣੇ ਸ਼ਾਹਬਾਜ਼ ਸ਼ਰੀਫ ਦੇ ਪੰਜਾਬ ਦੇ ਜੱਦੀ...
ਤਰਨਤਾਰਨ 12 ਅਪ੍ਰੈਲ 2022 : ਸ਼ਾਹਬਾਜ਼ ਸ਼ਰੀਫ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਉਨ੍ਹਾਂ ਨੇ ਸੋਮਵਾਰ ਰਾਤ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ। ਸੱਤਾ ਦਾ ਪ੍ਰੀਵਰਤਨ ਪਾਕਿਸਤਾਨ ‘ਚ ਹੋਇਆ ਪਰ ਇਸ ਦੀ ਖੁਸ਼ੀ ਭਾਰਤੀ ਪੰਜਾਬ ਦੇ ਇਕ ਪਿੰਡ ‘ਚ ਵੀ ਮਨਾਈ ਜਾ ਰਹੀ ਹੈ। ਇਹ ਪਿੰਡ ਤਰਨਤਾਰਨ ਜ਼ਿਲ੍ਹੇ ‘ਚ ਹੈ, ਜਿਸ ਦਾ ਨਾਂ ਜਾਤੀ ਉਮਰਾ ਹੈ। ਦਰਅਸਲ, ਇਹ ਪਿੰਡ ਪਾਕਿਸਤਾਨ ਦੇ ਨਵ-ਨਿਯੁਕਤ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਜੱਦੀ ਪਿੰਡ ਹੈ। ਆਜ਼ਾਦੀ ਤੋਂ ਪਹਿਲਾਂ ਉਨ੍ਹਾਂ ਦਾ ਪਰਿਵਾਰ ਇਸ ਪਿੰਡ ਵਿੱਚ ਰਹਿੰਦਾ ਸੀ।

ਜਾਤੀ ਉਮਰਾ ਪਿੰਡ ਲਾਹੌਰ, ਪਾਕਿਸਤਾਨ ਤੋਂ ਲਗਭਗ 81 ਕਿਲੋਮੀਟਰ ਦੂਰ ਹੈ। ਆਜ਼ਾਦੀ ਤੋਂ ਪਹਿਲਾਂ ਮੀਆਂ ਸ਼ਾਹਬਾਜ਼ ਸ਼ਰੀਫ਼ ਅਤੇ ਨਵਾਜ਼ ਸ਼ਰੀਫ਼ ਦਾ ਪਰਿਵਾਰ ਇੱਥੇ ਰਹਿੰਦਾ ਸੀ। ਅੱਜ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਪੜਦਾਦੇ ਮੀਆਂ ਮੁਹੰਮਦ ਬਖਸ਼ ਦੀ ਕਬਰ ਇਸ ਪਿੰਡ ਵਿੱਚ ਹੈ।ਖਾਸ ਗੱਲ ਇਹ ਹੈ ਕਿ ਇਸ ਪੂਰੇ ਪਿੰਡ ‘ਚ ਇਕ ਹੀ ਗੁਰੂਘਰ ਹੈ ਅਤੇ ਉਹ ਵੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਪਰਿਵਾਰਕ ਜ਼ਮੀਨ ‘ਤੇ ਬਣਿਆ ਹੋਇਆ ਹੈ।
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਲੋਕ ਇਸ ਗੁਰੂਘਰ ‘ਚ ਮੱਥਾ ਟੇਕਣ ਆਉਂਦੇ ਹਨ ਤਾਂ ਉਨ੍ਹਾਂ ਨੂੰ ਸ਼ਾਹਬਾਜ਼ ਸ਼ਰੀਫ ਦਾ ਪਰਿਵਾਰ ਯਾਦ ਆਉਂਦਾ ਹੈ। ਜਦੋਂ ਸ਼ਾਹਬਾਜ਼ ਸ਼ਰੀਫ ਪ੍ਰਧਾਨ ਮੰਤਰੀ ਬਣੇ ਤਾਂ ਪਿੰਡ ਦੇ ਗੁਰੂਘਰ ‘ਚ ਅਰਦਾਸ ਵੀ ਕੀਤੀ ਗਈ।