ਚੰਡੀਗੜ੍ਹ 29 ਜੁਲਾਈ 2022 : ਹਾਲੀਵੁੱਡ ਰੈਪਰ ਡਰੇਕ ਦਾ ਨਾਂ ਪੂਰੀ ਦੁਨੀਆ ’ਚ ਚੱਲਦਾ ਹੈ। ਰੈਪਰ ਡਰੇਕ ਦੇ ਲਾਈਵ ਸ਼ੋਅ ਤੋਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ’ਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਤਸਵੀਰ ‘ਤੇ ਨਾਂ ਵਾਲੀ ਟੀ-ਸ਼ਰਟ ਪਹਿਨੇ ਦੇਖਿਆ ਗਿਆ। ਹਾਲੀਵੁੱਡ ਰੈਪਰ ਡਰੇਕ ਦੇ ਇੰਸਟਾਗ੍ਰਾਮ ਦੀ ਗੱਲ ਕਰੀਏ ਤਾਂ ਡਰੇਕ ਦੇ 118 ਮਿਲੀਅਨ ਫਾਲੋਅਰਜ਼ ਹਨ, ਯਾਨੀ ਕਿ 11 ਕਰੋੜ 80 ਲੱਖ ਤੋਂ ਵੀ ਵੱਧ ਫਾਲੋਅਰਜ਼ ਹਨ।

ਦਰਅਸਲ ਡਰੇਕ ਦਾ ਬੀਤੇ ਦਿਨੀਂ ਟੋਰਾਂਟੋਂ ਵਿਖੇ ਲਾਈਵ ਸ਼ੋਅ ਸੀ। ਇਸ ਸ਼ੋਅ ਦੌਰਾਨ ਡਰੇਕ ਨੂੰ ਸਿੱਧੂ ਮੂਸੇ ਵਾਲਾ ਦੀ ਤਸਵੀਰ ਤੇ ਨਾਂ ਵਾਲੀ ਟੀ-ਸ਼ਰਟ ਪਹਿਨੇ ਦੇਖਿਆ ਗਿਆ।



