Breaking newsਦੋਆਬਾਪੰਜਾਬਮਾਝਾਮਾਲਵਾ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਬਟਾਲਾ ਕੋਰਟ ‘ਚ ਹੋਈ ਪੇਸ਼ੀ, ਮਿਲਿਆ 10 ਦਿਨ ਦਾ ਰਿਮਾਂਡ By redfm - August 16, 2022 0 79 FacebookTwitterPinterestWhatsApp ਚੰਡੀਗੜ੍ਹ 16 ਅਗਸਤ 2022 : ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਬਟਾਲਾ ਕੋਰਟ ਵਿਚ ਪੇਸ਼ ਕੀਤਾ ਗਿਆ। ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਫਤਿਹਗੜ੍ਹ ਚੂੜੀਆਂ ਪੁਲਿਸ ਨੂੰ ਜੱਗੂ ਭਗਵਾਨਪੁਰੀਆ ਨੂੰ ਸਤਨਾਮ ਸਿੰਘ ਸੱਤੂ ਕਤਲ ਮਾਮਲੇ ਵਿਚ 26 ਤਰੀਕ ਤੱਕ ਦਾ ਮਤਲਬ 10 ਦਿਨ ਦਾ ਰਿਮਾਂਡ ਮਿਲਿਆ ਹੈ। ਮੂਸੇਵਾਲਾ ਹੱਤਿਆਕਾਂਡ ਮਾਮਲੇ ‘ਚ ਲਾਰੈਂਸ ਬਿਸ਼ਨੋਈ ਤੋਂ ਇਲਾਵਾ ਪੰਜਾਬ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਸ਼ਾਮਲ ਸੀ। ਵਾਰਦਾਤ ਨੂੰ ਅੰਜਾਮ ਦੇਣ ਲਈ ਭਗਵਾਨਪੁਰੀਆ ਤੋਂ ਖੁਦ ਬਿਸ਼ਨੋਈ ਦੇ ਕੈਨੇਡਾ ਬੈਠੇ ਗੁਰਗੇ ਗੋਲਡੀ ਬਰਾੜ ਨੇ ਮਦਦ ਮੰਗੀ ਸੀ। ਗੋਲਡੀ ਨੇ ਭਗਵਾਨਪੁਰੀਆ ਤੋਂ ਸ਼ੂਟਰ ਭੇਜਣ ਲਈ ਸੰਪਰਕ ਕੀਤਾ ਸੀ। ਇਹ ਖੁਲਾਸਾ ਹੁਣ ਤੱਕ ਦੀ ਜਾਂਚ ਵਿਚ ਹੋਇਆ ਹੈ।