Home ਦੋਆਬਾ ਹਾਈਕਮਾਨ ਵਲੋਂ ਕਾਰਵਾਈ ਹੋਣ ਦੇ ਸੰਕੇਤ ‘ਤੇ ਬੋਲੇ ਜਾਖੜ ਨੇ ਦਿੱਤਾ ਵੱਡਾ...
ਚੰਡੀਗੜ੍ਹ, 21 ਅਪ੍ਰੈਲ, 2022: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਮਾਮਲੇ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਅੱਜ 21 ਅਪ੍ਰੈਲ ਨੂੰ ਨਵੀਂ ਦਿੱਲੀ ਵਿਚ ਹੋ ਰਹੀ ਹੈ। ਉੱਧਰ ਸੁਨੀਲ ਜਾਖੜ ਪਹਿਲਾਂ ਹੀ ਇਸ ਮਾਮਲੇ ਵਿਚ ਬੇਪਰਵਾਹ ਹਨ। ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਸਰਗਰਮ ਸਿਆਸਤ ਤੋਂ ਲਾਂਭੇ ਹੋਣ ਦਾ ਐਲਾਨ ਪਹਿਲਾਂ ਹੀ ਕਰੀ ਬੈਠੇ ਹਨ।
ਜਾਖੜ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਜਾਖੜ ਦਾ ਮਨ ਪਹਿਲਾਂ ਹੀ ਬਣਿਆ ਹੋਇਆ ਹੈ। ਹਾਈ ਕਮਾਂਡ ਭਾਵੇਂ ਜੋ ਮਰਜ਼ੀ ਕਾਰਵਾਈ ਕਰ ਲਵੇ, ਉਹਨਾਂ ਨੂੰ ਕੋਈ ਫ਼ਰਕ ਨਹੀਂ ਪਵੇਗਾ। ਉਂਜ ਇੰਨੇ ਵੱਡੇ ਕੱਦ ਦੇ ਆਗੂ ਖ਼ਿਲਾਫ਼ ਕਾਰਵਾਈ ਕਰਨਾ ਕਾਂਗਰਸ ਪਾਰਟੀ ਲਈ ਵੀ ਨਮੋਸ਼ੀ ਭਰਿਆ ਕਦਮ ਸਾਬਤ ਹੋ ਸਕਦਾ ਹੈ। ਸਭ ਦੀਆਂ ਨਜ਼ਰਾਂ ਹੁਣ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ’ਤੇ ਟਿਕੀਆਂ ਹਨ।