ਇੰਗਲੈਂਡ 1 ਜੁਲਾਈ 2022 : ਭਾਰਤੀ ਟੀਮ ਦੀ ਕਮਾਨ ਸੰਭਾਲਣ ਜਾ ਰਹੇ ਜਸਪ੍ਰੀਤ ਬੁਮਰਾਹ ਇਸ ਆਪਣੇ ਕਰੀਅਰ ਕੀਤੀ ਸਭ ਤੋਂ ਵੱਡੀ ਉਪਲੱਬਧੀ ਮੰਨਦੇ ਹਨ ਅਤੇ ਉਨ੍ਹਾਂ ਨੇ ਇੰਗਲੈਂਡ ਖਿਲਾਫ ਪੰਜਵੇ ਟੈਸਟ ਮੈਥ ਤੋਂ ਪਹਿਲਾ ਮਹਿੰਦਰ ਸਿੰਘ ਧੋਨੀ ਦੀ ਸਿੱਖ ਨੂੰ ਯਾਦ ਕੀਤਾ ਜਿਨ੍ਹਾਂ ਨੇ ਕਪਤਾਨੀ ਦਾ ਕੋਈ ਅਨੁਭਵ ਨਹੀਂ ਹੁੰਦੇ ਹੋਏ ਵੀ ਉਹ ਇਨ੍ਹੇ ਸਫਲ ਕਪਤਾਨ ਬਣੇ। ਬੁਮਰਾਹ ਨੂੰ ਵੀਰਵਾਰ ਦੀ ਸਵੇਰੇ ਹੀ ਪਤਾ ਚੱਲਿਆ ਕਿ ਉਹ ਇਸ ਮੈਚ ‘ਚ ਕਪਤਾਨ ਹੋਣਗੇ ਕਿਉਂਕਿ ਨਿਯਮਿਤ ਕਪਤਾਨ ਰੋਹਿਤ ਸ਼ਰਮਾ ਦਾ ਕੋਰੋਨਾ ਟੈਸਟ ਫਿਰ ਪਾਜੀਟਿਵ ਪਾਇਆ ਗਿਆ।

ਬੁਮਰਾਹ ਨੇ ਕਿਹਾ ਕਿ ਦਬਾਅ ਹੋਣ ‘ਤੇ ਸਫਲਤਾ ਦਾ ਮਜਾ ਹੀ ਕੁਝ ਹੋਰ ਹੁੰਦਾ ਹੈ। ਮੈਂ ਜਿੰਮੇਵਾਰੀਆਂ ਲਈ ਹਮੇਸ਼ਾ ਤਿਆਰ ਹਾਂ ਅਤੇ ਮੈਨੂੰ ਚੁਣੌਤੀਆਂ ਪਸੰਦ ਹਨ। ਮੈਂ ਕਿ ਕ੍ਰਿਕਟਰਾਂ ਨਾਲ ਗੱਲ ਕੀਤੀ ਹੈ ਜੋ ਸਮੇ ਦੇ ਨਾਲ ਨਿਖਰਦੇ ਗਏ ਹਨ। ਬੁਮਰਾਹ ਨੇ ਕਿਹਾ ਕਿ ਮੈਨੂੰ ਯਾਦ ਹੈ ਜਦੋ ਮੈਂ ਧੋਨੀ ਨਾਲ ਗੱਲ ਕੀਤੀ ਸੀ। ਉਨ੍ਹਾਂ ਨੇ ਮੈਨੂੰ.ਦੱਸਿਆ ਸੀ ਕਿ ਪਹਿਲੀ ਵਾਰ ਭਾਰਤ ਦੀ ਕਪਤਾਨੀ ਕਰਨ ਤੋਂ ਪਹਿਲਾ ਉਹ ਕਿਸੇ ਟੀਮ ਦੇ ਕਪਤਾਨ ਨਹੀਂ ਸਨ। ਹੁਣ ਉਹ ਸਫਲ ਕਪਤਾਨਾਂ ‘ਚੋ ਇਕ ਮੰਨੇ ਜਾਂਦੇ ਹਨ। ਬੁਮਰਾਹ ਬੋਲੇ – ਮੈਂ ਇਸ ‘ਤੇ ਫੋਕਸ ਕਰ ਰਹੇ ਹਾਂ ਕਿ ਟੀਮ ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਹਾਂ। ਇਸ ‘ਤੇ ਨਹੀਂ ਕਿ ਮੈ ਪਹਿਲਾ ਕਿ ਕੀਤਾ ਹੈ ਜਾ ਕ੍ਰਿਕਟ ਦੀ ਪਰੰਪਰਾ.ਜਾ ਨਿਯਮ ਕਿਸ ਤਰ੍ਹਾਂ ਬਣੇ ਹਨ।

ਬੁਮਰਾਹ ਨੇ ਕਿਹਾ ਕਿ ਭਾਰਤ ਲਈ ਟੈਸਟ ਕ੍ਰਿਕਟ ਖੇਡਣਾ ਹਮੇਸ਼ਾ ਮੇਰਾ ਸੁਫਨਾ ਸੀ ਅਤੇ ਟੈਸਟ ਮੈਚ ‘ਚ ਕਪਤਾਨੀ ਕਰਨਾ ਕੈਰੀਅਰ ਦੀ ਸਭ ਤੋਂ ਵੱਡੀ ਉਪਲੱਬਧੀ ਹੈ। ਮੈਨੂੰ ਖੁਸ਼ੀ ਹੈ ਕਿ ਮੈਨੂੰ ਇਹ ਮੌਕਾ ਮਿਲਿਆ। ਮੈਨੂੰ ਖੁਦ ‘ਤੇ ਕਾਫੀ ਭਰੋਸਾ ਹੈ। ਜਸਪ੍ਰੀਤ ਨੇ ਕਿਹਾ ਕਿ ਉਸ ਦੀ ਟੀਮ ਚੁਣੌਤੀ ਲਈ ਤਿਆਰ ਹੈ। ਸਾਰਾ ਪੂਰਾ ਫੋਕਸ ਮੈਚ ‘ਤੇ ਹੈ ਅਤੇ ਪੂਰੀ ਤਰ੍ਹਾਂ ਨਾਲ ਤਿਆਰ ਹੈ। ਖਿਡਾਰੀਆਂ ਦੀ ਭੂਮਿਕਾ ਕਾਫੀ ਅਹਿਮ ਹੈ। ਵਿਰਾਟ ਦੀ ਸਲਾਹ ਕਾਫੀ ਮਹੱਤਵਪੂਰਨ ਹੋਵੇਗੀ।