Home ਦੋਆਬਾ ਝੂਠ ਬੋਲਣ ਦੇ ਮਾਮਲੇ ‘ਚ ਕੇਜਰੀਵਾਲ ਨੇ ਸੁਖਬੀਰ ਨੂੰ ਛੱਡਿਆ ਪਿੱਛੇ :...
ਚੰਡੀਗੜ੍ਹ 3 ਮਈ 2022 : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਰੇਤ ਮਾਈਨਿੰਗ ਦੇ ਮਾਮਲੇ ‘ਚ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਘੇਰਿਆ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ। ਇੱਕ ਮਹੀਨਾ ਪਹਿਲਾਂ ਰੇਤੇ ਦਾ ਰੇਟ ਇੱਕ ਟਰਾਲੀ ਦਾ 8800 ਰੁਪਏ ਸੀ। ‘ਆਪ’ ਸੁਪਰੀਮੋ ‘ਤੇ ਨਿਸ਼ਾਨਾ ਸਾਧਦੇ ਹੋਏ ਸਿੱਧੂ ਨੇ ਕਿਹਾ ਕਿ ਝੂਠ ਬੋਲਣ ਦੇ ਮਾਮਲੇ ‘ਚ ਕੇਜਰੀਵਾਲ ਨੇ ਸੁਖਬੀਰ ਨੂੰ ਵੀ ਪਛਾੜ ਦਿੱਤਾ ਹੈ। ਇਹ ਕਿਹੋ ਜਿਹੀ ਸਰਕਾਰ ਹੈ, ਰੇਤੇ ਦਾ ਰੇਟ 3 ਹਜ਼ਾਰ ਤੋਂ 16 ਹਜ਼ਾਰ ਰੁਪਏ ਤੱਕ ਚਲਾ ਗਿਆ ਹੈ ਤੇ ਉਪਰੋਂ ਨਹੀਂ ਮਿਲ ਰਿਹਾ।
ਸਿੱਧੂ ਨੇ ਕਿਹਾ ਕਿ ਉਹ ਕੇਜਰੀਵਾਲ ਨੂੰ ਚੁਣੌਤੀ ਦਿੰਦੇ ਹਨ ਕਿ ਜਦੋਂ ਤੱਕ ਤੁਸੀਂ ਠੇਕਾ ਖਤਮ ਨਹੀਂ ਕਰਦੇ, 200 ਕਰੋੜ ਰੁਪਏ ਕਢਵਾ ਕੇ ਦਿਖਾਓ। 15 ਸਾਲ ਅਕਾਲੀ ਤੇ ਕਾਂਗਰਸ ਸਰਕਾਰ ਮਿਲ ਕੇ 200 ਕਰੋੜ ਨਹੀਂ ਕੱਢ ਸਕੀ ਤੇ ਤੁਸੀਂ 20 ਹਜ਼ਾਰ ਕਰੋੜ ਦੀ ਗੱਲ ਕਰਦੇ ਹੋ। ਸਿੱਧੂ ਨੇ ਕਿਹਾ ਕਿ ਜਦੋਂ ਤੱਕ ਤੁਹਾਡੀ ਨੀਤੀ ਨਹੀਂ ਆਉਂਦੀ ਉਦੋਂ ਤੱਕ ਪੰਜਾਬ ਨੂੰ ਬਰਬਾਦ ਕਰਦੇ ਰਹੋਗੇ। ਜਦੋਂ ਸਭ ਕੁਝ ਖਤਮ ਹੋ ਜਾਵੇਗਾ ਤਾਂ ਤੁਸੀਂ ਕੀ ਕਰੋਗੇ?
ਸਿੱਧੂ ਨੇ ਕਿਹਾ ਕਿ ‘ਆਪ’ ਨੇ ਇਕ ਮਹੀਨੇ ‘ਚ 7 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ। ਸੂਬੇ ਵਿੱਚ ਅਰਾਜਕਤਾ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਵਾਪਸ ਆਉਣਾ ਚਾਹੀਦਾ ਹੈ। ਪੰਜਾਬੀ ਭੀਖ ਨਾ ਮੰਗੋ, ਸ਼ੀਸ਼ੇ ਤੋੜ ਕੇ ਤੁਹਾਡੇ ਘਰ ਵੜਨਗੇ ਪੰਜਾਬੀ। ਫਿਰ ਤੁਸੀਂ ਜਿੰਮੇਵਾਰ ਹੋਵੋਗੇ ਜਿਸ ਨੇ ਪੰਜਾਬ ਵਿੱਚ ਝੂਠ ਵੇਚਿਆ। ਸਿੱਧੂ ਨੇ ਕਿਹਾ ਕਿ ਇਹ ਰੇਤ ਦਾ ਮੁੱਦਾ ਪੰਜਾਬ ਦਾ ਗੰਭੀਰ ਮਸਲਾ ਹੈ, ਇਸ ‘ਤੇ ਸਰਕਾਰਾਂ ਡਿੱਗ ਪਈਆਂ ਹਨ। ਮਾਈਨਿੰਗ ਨੂੰ ਰੋਕਣਾ ਇਸ ਦਾ ਹੱਲ ਨਹੀਂ ਹੈ। ਜਦੋਂ ਤੱਕ ਰੇਤ ਇੱਕ ਹਜ਼ਾਰ ਰੁਪਏ ਵਿੱਚ ਗਰੀਬਾਂ ਤੱਕ ਨਹੀਂ ਪਹੁੰਚਦੀ, ਕੋਈ ਕੰਮ ਸ਼ੁਰੂ ਨਹੀਂ ਹੁੰਦਾ। ‘ਆਪ’ ਕੋਲ ਕੋਈ ਨੀਤੀ ਨਹੀਂ ਹੈ। ਸਿੱਧੂ ਨੇ ਕਿਹਾ ਕਿ ਤੁਰਨ ਦੀ ਕੋਈ ਤਾਕਤ ਨਹੀਂ ਤੇ ਨਾਂ ਮਜ਼ਬੂਤ ਸਿੰਘ। ਜਦੋਂ ਤੱਕ ਪੰਜਾਬ ਵਿੱਚ ਨੀਤੀ ਨਹੀਂ ਆਉਂਦੀ, ਪੰਜਾਬ ਨਹੀਂ ਉੱਠੇਗਾ। ‘ਆਪ’ ਨੇ ਪੰਜਾਬ ਨੂੰ ਗਿਰਵੀ ਰੱਖਿਆ। ਇਹ ਹਰ ਆਦਮੀ ਨਾਲ ਸਬੰਧਤ ਹੈ। ਆਮ ਆਦਮੀ ਅਤੇ ਕੰਮ ਖਾਸ ਲੋਕਾਂ ਦਾ ਨਾਮ ਰੱਖੋ।