ਬੱਗਾ ਦੀ ਗ੍ਰਿਫਤਾਰੀ ‘ਤੇ ਕੁਮਾਰ ਵਿਸ਼ਵਾਸ ਦੀ ਭਗਵੰਤ ਮਾਨ ਨੂੰ ਨਸੀਹਤ, ਕਹੀ ਇਹ ਵੱਡੀ ਗੱਲ

0
108
KUMAR

ਨਵੀਂ ਦਿੱਲੀ 6 ਮਈ 2022 : ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਹੁਣ ਸਿਆਸੀ ਖਲਬਲੀ ਮਚ ਗਈ ਹੈ। ਕੁਮਾਰ ਵਿਸ਼ਵਾਸ ਨੇ ਪੰਜਾਬ ਪੁਲਿਸ ਵੱਲੋਂ ਤਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫਤਾਰੀ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਤੰਜ ਕੱਸਿਆ ਹੈ। ਕੁਮਾਰ ਵਿਸ਼ਵਾਸ ਨੇ ਕਿਹਾ ਕਿ ਭਗਵੰਤ ਮਾਨ ਦੀ ਪੱਗੜੀ ਨੂੰ ਪੰਜਾਬ ਨੇ ਤਾਜ ਨੂੰ ਸੌਂਪਿਆ ਹੈ। ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦਾ ਅਪਮਾਨ ਨਹੀਂ ਕਰਨਾ ਚਾਹੀਦਾ।

ਬੱਗਾ ਦੀ ਗ੍ਰਿਫਤਾਰੀ ਦੀ ਖਬਰ ਤੋਂ ਬਾਅਦ ਕੁਮਾਰ ਵਿਸ਼ਵਾਸ ਨੇ ਆਪਣੇ ਟਵੀਟ ‘ਚ ਲਿਖਿਆ, ‘ਪਿਆਰੇ ਛੋਟੇ ਭਰਾ ਭਗਵੰਤ ਮਾਨ ਖੁਦਦਾਰ ਪੰਜਾਬ ਨੇ 300 ਸਾਲਾਂ ‘ਚ ਕਦੇ ਵੀ ਦਿੱਲੀ ਦੇ ਕਿਸੇ ਅਸੁਰੱਖਿਅਤ ਤਾਨਾਸ਼ਾਹ ਨੂੰ ਆਪਣੀ ਤਾਕਤ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ। ਪੰਜਾਬ ਨੇ ਤਾਜ ਤੁਹਾਡੀ ਪੱਗੜੀ ਨੂੰ ਸੌਂਪਿਆ ਹੈ ਨਾ ਕਿ ਕਿਸੇ ਬੌਣੇ ਦੁਰਯੋਧਨ ਨੂੰ। ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸਾ ਅਤੇ ਉਹਨਾਂ ਦੀ ਪੁਲਿਸ ਦੇ ਟੈਕਸ ਦੇ ਪੈਸੇ ਦਾ ਅਪਮਾਨ ਨਾ ਕਰੋ। ਪੱਗੜੀ ਸੰਭਾਲ ਜੱਟਾ।

ਇਸ ਤੋਂ ਬਾਅਦ ਵਿਸ਼ਵਾਸ ਨੇ ਇੱਕ ਹੋਰ ਟਵੀਟ ਕੀਤਾ ਅਤੇ ਮਹਾਨ ਕਵੀ ਬਿਹਾਰੀ ਲਾਲ ਦਾ ਇੱਕ ਦੋਹਾ ਲਿਖਿਆ, ‘ਸਵਾਰਥੁ ਸੁਕ੍ਰਿਤ ਨਾ ਸ਼੍ਰਮ ਵ੍ਰਥਾ, ਦੇਖੀ ਬਿਹੰਗ ਬਿਚਾਰ, ਬਾਜ਼ ਪਰਾਏ ਪਾਣੀ ਪਰ ਤੂ ਪਛਿਣੁ ਨਾ ਮਾਰ…’। ਤੁਹਾਨੂੰ ਦੱਸ ਦੇਈਏ ਕਿ ਇਸ ਦੋਹੇ ਵਿੱਚ ਬਾਜ਼ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਹੈ ਕਿ ਦੂਜੇ ਲੋਕਾਂ ਦੀ ਹਉਮੈ ਨੂੰ ਸੰਤੁਸ਼ਟ ਕਰਨ ਲਈ ਆਪਣੇ ਪੰਛੀਆਂ ਨੂੰ ਨਾ ਮਾਰੋ। ਇਸ ਬਾਰੇ ਵਿਚਾਰ ਕਰਨ ਦੀ ਲੋੜ ਹੈ ਕਿਉਂਕਿ ਇਸ ਨਾਲ ਨਾ ਤਾਂ ਤੁਹਾਡਾ ਸੁਆਰਥ ਸਾਬਤ ਹੋਵੇਗਾ ਅਤੇ ਨਾ ਹੀ ਤੁਹਾਡਾ ਕੰਮ ਸ਼ੁਭ ਹੋਵੇਗਾ। ਇਸ ਵਿੱਚ ਤੁਸੀਂ ਆਪਣੀ ਮਿਹਨਤ ਬਰਬਾਦ ਕਰ ਰਹੇ ਹੋ। ਇਸ ਦੋਹੇ ਰਾਹੀਂ ਕੁਮਾਰ ਵਿਸ਼ਵਾਸ ਨੇ ਮਾਨ ‘ਤੇ ਚੁਟਕੀ ਲਈ।

ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਥਿਤ ਤੌਰ ‘ਤੇ ਧਮਕੀਆਂ ਦੇਣ ਦੇ ਦੋਸ਼ ‘ਚ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਖਿਲਾਫ ਅਗਵਾ ਦਾ ਮਾਮਲਾ ਦਰਜ ਕਰ ਲਿਆ ਹੈ। ਹਾਲ ਹੀ ਵਿੱਚ ਪੰਜਾਬ ਪੁਲਿਸ ਦੇ ਕਾਫ਼ਲੇ ਨੂੰ ਵੀ ਹਰਿਆਣਾ ਵਿੱਚ ਰੋਕਿਆ ਗਿਆ ਸੀ। ਪੰਜਾਬ ਪੁਲਿਸ ਤਜਿੰਦਰ ਪਾਲ ਸਿੰਘ ਬੱਗਾ ਨੂੰ ਉਸਦੇ ਘਰ ਜਨਕਪੁਰ, ਦਿੱਲੀ ਤੋਂ ਗ੍ਰਿਫਤਾਰ ਕਰਕੇ ਮੋਹਾਲੀ ਲੈ ਜਾ ਰਹੀ ਸੀ।