Home ਪੰਜਾਬ ਲੁਧਿਆਣਾ : ਝੌਂਪੜੀ ਨੂੰ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਸੱਤ ਲੋਕਾਂ...
ਲੁਧਿਆਣਾ 20 ਅਪ੍ਰੈਲ 2022 : ਪੰਜਾਬ ਦੇ ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਝੌਂਪੜੀ ਨੂੰ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਸੱਤ ਲੋਕਾਂ ਦੇ ਜ਼ਿੰਦਾ ਸੜ ਜਾਣ ਦੀ ਜਾਣਕਾਰੀ ਮਿਲੀ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਇਹ ਦਰਦਨਾਕ ਘਟਨਾ ਬੁੱਧਵਾਰ ਸਵੇਰੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਝੌਂਪੜੀ ਨੂੰ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 7 ਮੈਂਬਰ ਜ਼ਿੰਦਾ ਸੜ ਗਏ। ਲੁਧਿਆਣਾ ਦੇ ਸਹਾਇਕ ਪੁਲਿਸ ਕਮਿਸ਼ਨਰ (ਪੂਰਬੀ) ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਪਰਵਾਸੀ ਮਜ਼ਦੂਰ ਸਨ ਅਤੇ ਟਿੱਬਾ ਰੋਡ ‘ਤੇ ਨਗਰਪਾਲਿਕਾ ਕੂੜਾ ਡੰਪ ਯਾਰਡ ਨੇੜੇ ਆਪਣੀ ਝੌਂਪੜੀ ਵਿੱਚ ਸੌਂ ਰਹੇ ਸਨ।
ਟਿੱਬਾ ਥਾਣੇ ਦੇ ਐਸਐਚਓ ਰਣਬੀਰ ਸਿੰਘ ਨੇ ਮ੍ਰਿਤਕਾਂ ਦੀ ਪਛਾਣ ਪਤੀ-ਪਤਨੀ ਅਤੇ ਉਨ੍ਹਾਂ ਦੇ ਪੰਜ ਬੱਚਿਆਂ ਵਜੋਂ ਕੀਤੀ ਹੈ। ਉਨ੍ਹਾਂ ਦੇ ਨਾਂ ਅਜੇ ਪਤਾ ਨਹੀਂ ਹਨ।