ਨਵੀਂ ਦਿੱਲੀ 18 ਜੁਲਾਈ 2022 : ਰਾਸ਼ਟਰਪਤੀ ਚੋਣ ਲਈ ਦੇਸ਼ ਭਰ ਵਿੱਚ ਸਵੇਰੇ 10 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ, ਜੋ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਇਸ ਵਾਰ ਐਨਡੀਏ ਨੇ ਦ੍ਰੋਪਦੀ ਮੁਰਮੂ ਅਤੇ ਯਸ਼ਵੰਤ ਸਿਨਹਾ ਨੂੰ ਮੈਦਾਨ ਵਿੱਚ ਉਤਾਰਿਆ ਹੈ। 21 ਜੁਲਾਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਪਤਾ ਚੱਲ ਸਕੇਗਾ ਕਿ ਦੇਸ਼ ਦਾ 15ਵਾਂ ਰਾਸ਼ਟਰਪਤੀ ਕੌਣ ਬਣੇਗਾ।
ਲੋਕ ਸਭਾ-ਰਾਜ ਸਭਾ ਦੇ ਵਿਧਾਇਕ ਅਤੇ ਸੰਸਦ ਮੈਂਬਰ ਵੋਟ ਪਾਉਣ ਲਈ ਪਹੁੰਚ ਰਹੇ ਹਨ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਵਿਧਾਨ ਸਭਾ ਪਹੁੰਚ ਕੇ ਅਗਲੇ ਰਾਸ਼ਟਰਪਤੀ ਲਈ ਆਪਣੀ ਵੋਟ ਪਾਈ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਰਾਸ਼ਟਰਪਤੀ ਚੋਣ ਵਿੱਚ ਉਮੀਦਵਾਰ ਯਸ਼ਵੰਤ ਸਿਨਹਾ ਦਾ ਸਮਰਥਨ ਕਰ ਰਹੀ ਹੈ।
राष्ट्रपति चुनाव में मेरा वोट संविधान और संवैधानिक मूल्यों की रक्षा के लिए.
राष्ट्रपति किसी पार्टी विशेष के नहीं बल्कि पूरे देश के राष्ट्रपति होते है…. pic.twitter.com/cPq1U0Xfea
— Manish Sisodia (@msisodia) July 18, 2022








