ਚੰਡੀਗੜ੍ਹ 26 ਅਗਸਤ 2022 : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਵਿਜੀਲੈਂਸ ਬਿਊਰੋ ਦੀ ਰਡਾਰ ‘ਤੇ ਆ ਗਏ ਹਨ । ਮਨਪ੍ਰੀਤ ‘ਤੇ ਕਣਕ ਅਤੇ ਝੋਨੇ ਦੀ ਢੋਆ-ਢੁਆਈ ਵਿੱਚ ਫਰਜ਼ੀ ਕੰਪਨੀਆਂ ਬਣਾ ਕੇ ਸਰਕਾਰੀ ਖਜ਼ਾਨੇ ਦੀ ਲੁੱਟ ਦਾ ਦੋਸ਼ ਹੈ। ਇਹ ਦੋਸ਼ ਬਠਿੰਡਾ ਦੇ ਸਾਬਕਾ ਵਿਧਾਇਕ ਭਾਜਪਾ ਨੇਤਾ ਸਰੂਪ ਚੰਦ ਸਿੰਗਲਾ ਨੇ ਲਗਾਏ ਸੀ। ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਫ਼ੂਡ ਐਂਡ ਸਿਵਲ ਸਪਲਾਈ ਡਿਪਾਰਟਮੈਂਟ ਨੇ ਇਸ ਨਾਲ ਜੁੜਿਆ ਰਿਕਾਰਡ ਮੰਗ ਲਿਆ ਹੈ।
ਖਾਸ ਗੱਲ ਇਹ ਹੈ ਕਿ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੂੰ ਮਨਪ੍ਰੀਤ ਬਾਦਲ ਹੀ ਰਾਜਨੀਤੀ ਵਿੱਚ ਲਿਆਏ ਸਨ। ਮਨਪ੍ਰੀਤ ਦੀ ਪੀਪੁਲਸ ਪਾਰਟੀ ਆਫ਼ ਪੰਜਾਬ ਤੋਂ ਹੀ ਭਗਵੰਤ ਮਾਨ ਨੇ ਚੋਣਾਂ ਲੜੀਆਂ। ਇਸ ਤੋਂ ਬਾਅਦ ਮਨਪ੍ਰੀਤ ਕਾਂਗਰਸ ਅਤੇ ਭਗਵੰਤ ਮਾਨ ਆਮ ਆਦਮੀ ਪਾਰਟੀ ਵਿੱਚ ਚਲੇ ਗਏ।