ਚੰਡੀਗੜ੍ਹ 19 ਜੁਲਾਈ 2022 : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਫੇਸਬੁੱਕ ‘ਤੇ ਪੋਸਟ ਸਾਂਝੀ ਕਰਦੇ ਹੋਏ ਕੇਂਦਰ ਸਰਕਾਰ ਵਲੋਂ ਬਣਾਈ ਐੱਮ.ਐੱਸ.ਪੀ. ਕਮੇਟੀ ‘ਚ ਪੰਜਾਬ ਨੂੰ ਬਾਹਰ ਰੱਖਣ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਰਾਘਵ ਚੱਢਾ ਨੇ ਕਿਹਾ ਕਿ ਐੱਮ.ਐੱਸ.ਪੀ ਕਮੇਟੀ ‘ਚੋ ਪੰਜਾਬ ਨੂੰ ਜਾਣਬੁੱਝ ਕੇ ਬਾਹਰ ਰੱਖ ਜੇ ਕੇਂਦਰ ਸਰਕਾਰ ਨੇ ਸੀ ਲੋਕਾਂ ਦਾ ਅਪਮਾਨ ਕੀਤਾ ਹੈ।

ਰਾਘਵ ਚੱਢਾ ਨੇ ਕਿਹਾ ਕਿ ਐੱਮ.ਐੱਸ.ਪੀ.ਹੋਰ ਵੱਧ ਪ੍ਰਭਾਵਸ਼ਾਲੀ ਬਣਾਉਣ ਲਈ ਕੇਂਦਰ ਸਰਕਾਰ ਦੀ ਕਮੇਟੀ ਖੇਤੀਬਾੜੀ ਦੇ ਪ੍ਰਤੀ ਭਾਜਪਾ ਦੀ ਬੇਤੁਕੀ ਅਤੇ ਛੋਟੀ ਨਜ਼ਰ ਵਾਲੀ ਧੱਕੇਸ਼ਾਹੀ ਉਦਾਹਰਣ ਹੈ ਕਿਉਂਕਿ ਵਿਨਾਸ਼ਕਾਰੀ ਪ੍ਰਸ਼ਾਸਨ ਕੋਈ ਸਬਕ ਨਹੀਂ ਸਿੱਖਦਾ ਹੈ। ਹਰੀ ਕ੍ਰਾਂਤੀ ਦਾ ਜਨਮ ਭੂਮੀ ਭਾਰਤ ਦੇ ਅੰਨਦਾਤਾ ਹੋਣ ਦੇ ਨਾਂ ‘ਤੇ ਪੰਜਾਬ ਨੂੰ ਸਰਕਾਰੀ ਪ੍ਰਤੀਨਿਧੀ ਦੀ ਅਨੁਮਤੀ ਨਹੀਂ ਦਿੱਤੀ ਗਈ ਜਦਕਿ ਕਰਨਾਟਕ, ਆਂਧਰਾ ਪ੍ਰਦੇਸ਼, ਸਿੱਕਮ ਅਤੇ ਓਡੀਸ਼ਾ ਦੇ ਨੌਕਰਸ਼ਾਹੀਆਂ ਨੂੰ ਇਸ 26 ਮੈਂਬਰੀ ਕਮੀ ‘ਚ ਵਿਸ਼ੇਸ਼ ਥਾਂ ਦਿੱਤਾ ਗਿਆ ਹੈ।