ਨੈਸ਼ਨਲ ਡੈਸਕ 20 ਜੁਲਾਈ 2022 : ਉੱਘੀ ਦੌੜਾਕ ਪੀ.ਟੀ.ਊਸ਼ਾ ਨੇ ਬੁੱਧਵਾਰ ਨੂੰ ਰਾਜ ਸਭਾ ਮੈਂਬਰ ਦੀ ਸਹੁੰ ਚੁੱਕੀ ਹੈ। ਸਦਨ ਦੀ ਬੈਠਕ ਦੀ ਸ਼ੁਰੂਆਤ ‘ਚ ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਸਹੁੰ ਚੁੱਕਣ ਲਈ ਨਾਮਜ਼ਦ ਮੈਂਬਰ ਊਸ਼ਾ ਦਾ ਨਾਂ ਬੋਲਿਆ।
ਊਸ਼ਾ ਨੇ ਹਿੰਦੀ ‘ਚ ਸਹੁੰ ਚੁੱਕੀ। ਸਦਨ ‘ਚ ਮੌਜੂਦ ਮੈਂਬਰਾਂ ਨੇ ਮੇਜ਼ਾਂ ਨੂੰ ਥਪਥਪਾਇਆ ਅਤੇ ਪੀਟੀ ਊਸ਼ਾ ਦਾ ਸਵਾਗਤ ਕੀਤਾ। ਸਹੁੰ ਚੁੱਕਣ ਤੋਂ ਬਾਅਦ ਊਸ਼ਾ ਨੇ ਹੱਥ ਜੋੜ ਕੇ ਸਾਰੀਆਂ ਦਾ ਧੰਨਵਾਦ ਕੀਤਾ।