ਪਾਕਿਸਤਾਨ 10 ਜੂਨ 2022 : ਆਮਿਰ ਲਿਆਕਤ ਹੁਸੈਨ ਮਾਰਚ 2018 ਵਿੱਚ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ ਇੰਸਾਫ ਪਾਰਟੀ ਵਿੱਚ ਸ਼ਾਮਲ ਹੋਏ ਸਨ ਅਤੇ ਕਰਾਚੀ ਤੋਂ ਚੋਣ ਜਿੱਤੇ ਸਨ। ਹਾਲਾਂਕਿ ਬਾਅਦ ‘ਚ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਪਹਿਲਾਂ ਉਹ ਮੁਤਾਹਿਦਾ ਕੌਮੀ ਮੂਵਮੈਂਟ ਦੇ ਵੱਡੇ ਨੇਤਾ ਸਨ ਪਰ ਸਾਲ 2016 ਵਿੱਚ ਉਨ੍ਹਾਂ ਨੇ ਪਾਰਟੀ ਛੱਡ ਦਿੱਤੀ ਸੀ। ਉਹ ਪਰਵੇਜ਼ ਮੁਸ਼ੱਰਫ ਦੀ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਹਨ। (ਚਿੱਤਰ- ਟਵਿੱਟਰ)
ਆਮਿਰ ਲਿਆਕਤ ਹੁਸੈਨ ਦੇ ਟੀਵੀ ਸ਼ੋਅ ਬਹੁਤ ਮਸ਼ਹੂਰ ਹੋਏ ਸਨ। ਉਹ ਲੰਬੇ ਸਮੇਂ ਤੋਂ ਮੀਡੀਆ ਇੰਡਸਟਰੀ ਨਾਲ ਜੁੜੇ ਹੋਏ ਸਨ। ਹਾਲਾਂਕਿ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਚਰਚਾ ‘ਚ ਰਹੇ ਸਨ। ਆਮਿਰ ਲਿਆਕਤ ਨੇ 3 ਵਿਆਹ ਕੀਤੇ ਸਨ। ਇਸ ਸਾਲ ਉਨ੍ਹਾਂ ਆਪਣੇ ਤੋਂ 31 ਸਾਲ ਛੋਟੀ ਦਾਨੀਆ ਸ਼ਾਹ ਨਾਲ ਵਿਆਹ ਕੀਤਾ। (ਚਿੱਤਰ- ਟਵਿੱਟਰ)

ਦਾਨੀਆ ਸ਼ਾਹ ਨਾਲ ਉਨ੍ਹਾਂ ਦੇ ਵਿਆਹ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਪਰ ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ। ਦਾਨੀਆ ਨੇ ਲਿਆਕਤ ‘ਤੇ ਕੁੱਟਮਾਰ ਅਤੇ ਜ਼ਬਰਦਸਤੀ ਨਗਨ ਵੀਡੀਓ ਬਣਾਉਣ ਵਰਗੇ ਗੰਭੀਰ ਦੋਸ਼ ਲਾਏ ਹਨ। ਆਮਿਰ ਲਿਆਕਤ ਦੀਆਂ ਕੁਝ ਇਤਰਾਜ਼ਯੋਗ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਲੀਕ ਹੋਈਆਂ ਸਨ ਅਤੇ ਇਹ ਦੋਸ਼ ਉਨ੍ਹਾਂ ਦੀ ਤੀਜੀ ਪਤਨੀ ਦਾਨੀਆ ‘ਤੇ ਲੱਗਿਆ ਸੀ। (ਚਿੱਤਰ- ਟਵਿੱਟਰ)
ਆਮਿਰ ਲਿਆਕਤ ਦੀ ਭੇਤਭਰੀ ਹਾਲਤ ‘ਚ ਮੌਤ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਆਮਿਰ ਲਿਆਕਤ ਦੇ ਘਰ ਤੋਂ ਚੀਜ਼ਾਂ ਕ੍ਰਮਵਾਰ ਮਿਲੀਆਂ ਹਨ। ਪਰ ਸਬੂਤ ਇਕੱਠੇ ਕਰਨ ਤੋਂ ਬਾਅਦ ਕਮਰੇ ਨੂੰ ਸੀਲ ਕਰ ਦਿੱਤਾ ਗਿਆ ਹੈ। ਘਰ ਦੇ ਨੌਕਰਾਂ ਨੇ ਦੱਸਿਆ ਕਿ ਉਹ ਬੀਤੀ ਰਾਤ ਤੋਂ ਬੇਚੈਨ ਨਜ਼ਰ ਆ ਰਹੇ ਸਨ ਅਤੇ ਉਸ ਦੀ ਛਾਤੀ ਵਿੱਚ ਦਰਦ ਸੀ। (ਚਿੱਤਰ- ਟਵਿੱਟਰ)

ਆਮਿਰ ਲਿਆਕਤ ਹੁਸੈਨ ਦੀ ਮੌਤ ਤੋਂ ਬਾਅਦ ਪਾਕਿਸਤਾਨ ਦੀ ਸੰਸਦ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਵਿਦੇਸ਼ ਮੰਤਰੀ ਬਿਲਾਵਲ ਅਲੀ ਜ਼ਰਦਾਰੀ ਭੁੱਟੋ ਨੇ ਆਮਿਰ ਲਿਆਕਤ ਹੁਸੈਨ ਦੀ ਮੌਤ ‘ਤੇ ਅਫਸੋਸ ਪ੍ਰਗਟ ਕੀਤਾ ਹੈ।