ਪੰਜਾਬ ‘ਚ ਵੱਧ ਰਹੇ ਅਪਰਾਧ ਮਾਮਲਿਆਂ ਨੂੰ ਲੈ ਕੇ ਪਰਗਟ ਸਿੰਘ ਨੇ CM ਮਾਨ ਨੂੰ ਕਹੀ ਇਹ ਵੱਡੀ ਗੱਲ

0
101

ਚੰਡੀਗੜ੍ਹ 7 ਅਪ੍ਰੈਲ 2022 : ਕਾਂਗਰਸ ਦੇ ਸਾਬਕਾ ਮੰਤਰੀ ਤੇ ਵਿਧਾਇਕ ਪਰਗਟ ਸਿੰਘ ਨੇ ਅੱਜ ਫਿਰ ਪੰਜਾਬ ਵਿੱਚ ਵਧ ਰਹੇ ਅਪਰਾਧਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਹਮਲਾ ਬੋਲਿਆ। ਉਨ੍ਹਾਂ ਤਰਨਤਾਰਨ ਵਿੱਚ ਅੱਜ ਵਾਪਰੀ ਇੱਕ ਵਾਰਦਾਤ ਦਾ ਹਵਾਲਾ ਦਿੰਦੇ ਹੋਏ ਸੀ.ਐੱਮ. ਮਾਨ ਨੂੰ ਪ੍ਰਚਾਰ ਮੰਤਰੀ ਕਹਿੰਦੇ ਹੋਏ ਪੰਜਾਬ ਵੱਲ ਧਿਆਨ ਦੇਣ ਲਈ ਕਿਹਾ।

ਪਰਗਟ ਸਿੰਘ ਨੇ ਕਿਹਾ ਕਿ ਪ੍ਰਚਾਰ ਮੰਤਰੀ ਭਗਵੰਤ ਮਾਨ ਜੀ ਹੁਣ ਪੰਜਾਬ ਵੱਲ ਵੀ ਦੇਖ ਲਓ। ਬਹੁਤ ਹੋ ਗਿਆ ਹੋਰ ਸਟੇਟਾਂ ‘ਚ ਪ੍ਰਚਾਰ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰ ਰੋਜ਼ ਗੋਲੀਆਂ ਚੱਲ ਰਹੀਆਂ ਹਨ, ਗੈਂਗਵਾਰਾਂ ਤੇ ਕਤਲਾਂ ਨੇ ਪੰਜਾਬ ਵਿੱਚ ਜੰਗਲਰਾਜ ਵਾਲਾ ਮਾਹੌਲ ਬਣਾ ਦਿੱਤਾ ਹੈ।

ਵਿਧਾਇਕ ਨੇ ਕਿਹਾ ਕਿ ਪ੍ਰਚਾਰ ਮੰਤਰੀ ਭਗਵੰਤ ਮਾਨ ਜੀ ਇਸ ਵੱਲ ਧਿਆਨ ਦਿਓ ਹੁਣ। ਜੇ ਇਹ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਅਸੀਂ ਸਾਰੇ ਪਛਤਾਵਾਂਗੇ। ਥੋੜ੍ਹੇ ਹੀ ਦਿਨਾਂ ‘ਚ ਕਰੀਬ 20 ਨੌਜਵਾਨਾਂ ਦੇ ਕਤਲ ਕੀਤੇ ਜਾ ਚੁੱਕੇ ਹਨ।