Home ਦੋਆਬਾ ਪਟਿਆਲਾ DC ਕੋਲ ਪਹੁੰਚੇ ਪ੍ਰਨੀਤ ਕੌਰ, ਰਾਜਾ ਵੜਿੰਗ ਨੂੰ ਲੈ ਕੇ ਕਹੀ...
ਚੰਡੀਗੜ੍ਹ 25 ਮਈ 2022 : ਪੰਜਾਬ ਲੋਕ ਕਾਂਗਰਸ ਦੇ ਵਰਕਰਾਂ ਅਤੇ ਕੌਸਲਰਾਂ ਨਾਲ ਪ੍ਰਨੀਤ ਕੌਰ ਨੇ ਡੀ.ਸੀ.ਪਟਿਆਲਾ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ‘ਤੇ ਪ੍ਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਸ਼ਹਿਰ ‘ਚ 14 ਕਰੋੜ ਰੁਪਏ ਵਿਕਾਸ ਕੰਮਾਂ ਲਈ ਪਾਸ ਕੀਤੇ ਹੋਏ ਹਨ ਪਰ ਫਿਰ ਵੀ ਪਟਿਆਲਾ ਸ਼ਹਿਰ ‘ਚ ਕਈ ਵਿਕਾਸ ਕਾਰਜ ਰੁਕੇ ਹੋਏ ਹਨ। ਇਸ ਮੌਕੇ ‘ਤੇ ਪ੍ਰਨੀਤ ਕੌਰ ਨੇ ਦੱਸਿਆ ਕਿ 17 ਤਾਰੀਖ ਨੂੰ ਹਾਊਸ ਦੀ ਇਕ ਮੀਟਿੰਗ ‘ਚ ਰੁਕੇ ਹੋਏ ਕੰਮਾਂ ਲਈ ਜੋ ਪੈਸਾ ਕਾਰਪੋਰੇਸ਼ਨ ਦੇ ਕੋਲ ਪਿਆ ਹੈ ਉਸ ਦਾ ਇਸਤੇਮਾਲ ਕਰਨ ਲਈ ਪੰਜਾਬ ਸਰਕਾਰ ਨੂੰ ਰੁਕੇ ਕੰਮਾਂ ਨੂੰ ਵਾਪਸ ਲੈਣ ਦੀ ਬੇਨਤੀ ਕੀਤੀ ਗਈ ਅਤੇ ਅੱਜ ਇਕ ਮੰਗ ਪੱਤਰ ਪਟਿਆਲਾ ਡੀਸੀ ਦਫਤਰ ‘ਚ ਡੀਸੀ ਪਟਿਆਲਾ ਨੂੰ ਮੁੱਖਮੰਤਰੀ ਦੇ ਨਾਂ ਭੇਜਿਆ ਗਿਆ ਹੈ।
ਇਸ ਮੌਕੇ ‘ਤੇ ਪ੍ਰਨੀਤ ਕੌਰ ਦਾ ਕਹਿਣਾ ਸੀ ਕਿ ਰਾਜਾ ਵੜਿੰਗ ਨੇ ਉਨ੍ਹਾਂ ਦੇ ਖਿਲਾਫ ਸਿਰਫ ਇਕ ਬਿਆਨ ਨਹੀਂ ਜਦਕਿ ਕਈ ਬਿਆਨ ਦਿੱਤੇ ਹਨ। ਇਸ ਬਿਆਨ ਨਾਲ ਕੋਈ ਫਰਕ ਨਹੀਂ ਪੈਂਦਾ ਜਦੋਂ ਤੱਕ ਮੈਂ ਮੈਂਬਰ ਪਾਰਲੀਮੈਂਟ ਪਟਿਆਲਾ ਹਾਂ ਉਦੋਂ ਤੱਕ ਉਹ ਲੋਕਾਂ ਦੇ ਨਾਲ ਰਹਿਣਗੇ। ਦੂਜੇ ਪਾਸੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦਾ ਕਹਿਣਾ ਸੀ ਕਿ ਅੱਜ ਉਨ੍ਹਾਂ ਕੋਲ ਪ੍ਰਨੀਤ ਕੌਰ ਪਹੁੰਚੇ ਸਨ। ਆਪਣੇ ਵਰਕਰਾਂ ਦੇ ਨਾਲ ਜਿਨ੍ਹਾਂ ਦੇ ਵਿਕਾਸ ਕਾਰਜ ਰੁਕੇ ਹੋਏ ਹਨ ਉਨ੍ਹਾਂ ਨੂੰ ਵਾਪਸ ਚਲਾਉਣ ਲਈ ਡੀਸੀ ਦਫਤਰ
ਚ ਪਹੁੰਚ ਕੇ ਮੁੱਖ ਮੰਤਰੀ ਪੰਜਾਬ ਦੇ ਨਾਂ ਦਾ ਇਕ ਮੰਗ ਪੱਤਰ ਸੌਂਪਿਆ ਹੈ ਜੋ ਉਨਾਂ ਵਲੋਂ ਭੇਜਿਆ ਜਾਵੇਗਾ।