ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਆਪਣੀ ਪਤਨੀ ਨਾਲ ਕਰਾਇਆ ਫੋਟੋਸ਼ੂਟ, ਹੋਏ ਟਰੋਲ

0
83
Zelenskiy

ਕੀਵ 28 ਜੁਲਾਈ 2022 : ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਨੂੰ 150 ਤੋਂ ਵੱਧ ਦਿਨ ਹੋ ਗਏ ਹਨ। ਜੰਗ ਜਾਰੀ ਹੈ ਅਤੇ ਦੋਵੇਂ ਫ਼ੌਜਾਂ ਲੜ ਰਹੀਆਂ ਹਨ। ਜੰਗ ਵਿਚ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਆਪਣੇ ਦੇਸ਼ ਦੇ ਲੋਕਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਰਹੇ ਅਤੇ ਆਪਣੇ ਦੇਸ਼ ਦੇ ਨਾਗਰਿਕਾਂ ਲਈ ਅੰਤਰਰਾਸ਼ਟਰੀ ਸਹਾਇਤਾ ਜੁਟਾਉਂਦੇ ਰਹੇ। ਪਰ ਹਾਲ ਹੀ ‘ਚ ਉਨ੍ਹਾਂ ਦੇ ਇਕ ਕਦਮ ਨਾਲ ਨਾ ਸਿਰਫ਼ ਯੂਕੇਨ ਵਿਚ, ਸਗੋਂ ਪੂਰੀ ਦੁਨੀਆ ਵਿਚ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ। ਜ਼ੇਲੇਂਸਕੀ ਦੀ ਇਸ ਹਰਕਤ ਲਈ ਕੁਝ ਲੋਕ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ ਅਤੇ ਕੁਝ ਹੈਰਾਨ ਹਨ।

ਦਰਅਸਲ ਜੰਗ ਨਾਲ ਹੋ ਰਹੀ ਤਬਾਹੀ ਦੀਆਂ ਆ ਰਹੀਆਂ ਤਸਵੀਰਾਂ ਦਰਮਿਆਨ ਜ਼ੇਲੇਂਸਕੀ ਨੇ ਮਸ਼ਹੂਰ ਫੈਸ਼ਨ ਮੈਗਜ਼ੀਨ ਵੋਗ ਲਈ ਆਪਣੀ ਪਤਨੀ ਨਾਲ ਫੋਟੋਸ਼ੂਟ ਕਰਾਇਆ ਹੈ। ਇਨ੍ਹਾਂ ਤਸਵੀਰਾਂ ‘ਚ ਰਾਸ਼ਟਰਪਤੀ ਜ਼ੇਲੇਂਸਕੀ ਯੂਕ੍ਰੇਨ ਦੀ ਫਸਟ ਲੇਡੀ ਓਲੇਨਾ ਜ਼ੇਲੇਂਸਕਾ ਨਾਲ ਨਜ਼ਰ ਆ ਰਹੇ ਹਨ। ਇਹ ਤਸਵੀਰਾਂ ਵੋਗ ਮੈਗਜ਼ੀਨ ਦੇ ਆਨਲਾਈਨ ਐਡੀਸ਼ਨ ਲਈ ਲਈਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ‘ਚ ਜ਼ੇਲੇਂਸਕੀ ਆਪਣੀ ਪਤਨੀ ਓਲੇਨਾ ਜ਼ੇਲੇਂਸਕਾ ਨਾਲ ਵੱਖ-ਵੱਖ ਪੋਜ਼ ‘ਚ ਨਜ਼ਰ ਆ ਰਹੇ ਹਨ। ਇੱਕ ਫੋਟੋ ਵਿੱਚ, ਜ਼ੇਲੇਂਸਕੀ ਅਤੇ ਉਨ੍ਹਾਂ ਦੀ ਪਤਨੀ ਇੱਕ-ਦੂਜੇ ਦੇ ਨੇੜੇ ਬੈਠੇ ਦਿਖਾਈ ਦੇ ਰਹੇ ਹਨ। ਇੱਕ ਹੋਰ ਤਸਵੀਰ ਵਿੱਚ ਦੋਵਾਂ ਨੇ ਇੱਕ-ਦੂਜੇ ਦਾ ਹੱਥ ਫੜਿਆ ਹੋਇਆ ਹੈ। ਵੋਗ ਮੈਗਜ਼ੀਨ ਨੇ ਯੂਕ੍ਰੇਨ ਦੀ ਪਹਿਲੀ ਮਹਿਲਾ ਦੀ ਫੋਟੋ ਨੂੰ ਬਹਾਦਰੀ ਦੀ ਤਸਵੀਰ ਦੱਸਿਆ ਹੈ। ਇਕ ਹੋਰ ਫੋਟੋ ਵਿਚ ਓਲੇਨਾ ਇਕ ਨੁਕਸਾਨੇ ਗਏ ਫੌਜੀ ਵਾਹਨ ਨਾਲ ਪੋਜ਼ ਦੇ ਰਹੀ ਹੈ, ਜਦੋਂ ਕਿ ਇਕ ਤਸਵੀਰ ਵਿਚ ਓਲੇਨਾ ਇਕ ਇਮਾਰਤ ਦੀਆਂ ਪੌੜੀਆਂ ‘ਤੇ ਪੋਜ਼ ਦੇ ਰਹੀ ਹੈ। ਵੋਗ ਮੈਗਜ਼ੀਨ ਨੇ ਆਪਣੇ ਇੰਸਟਾਗ੍ਰਾਮ ਪੋਸਟ ‘ਤੇ ਲਿਖਿਆ, ‘ਵੋਗ ਦੀ ਵਿਸ਼ੇਸ਼ ਡਿਜੀਟਲ ਕਵਰ ਸਟੋਰੀ ਲਈ, ਜ਼ੇਲੇਂਸਕਾ ਅਤੇ ਉਨ੍ਹਾਂ ਦੇ ਪਤੀ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਯੁੱਧ ਦੇ ਸਮੇਂ ਵਿਚ ਜੀਵਨ, ਉਨ੍ਹਾਂ ਦੇ ਵਿਆਹ ਅਤੇ ਸਾਂਝੇ ਇਤਿਹਾਸ ਅਤੇ ਯੂਕ੍ਰੇਨ ਦੇ ਭਵਿੱਖ ਦੇ ਸੁਫ਼ਨਿਆਂ ਬਾਰੇ ਗੱਲ ਕੀਤੀ।’

British Vogue on Twitter: "“These have been the most horrible months of my  life, and the lives of every Ukrainian,” Olena Zelenska said to Vogue.  “We're looking forward to victory. We have

ਹਾਲਾਂਕਿ ਕੁੱਝ ਲੋਕਾਂ ਨੂੰ ਯੂਕ੍ਰੇਨ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਦਾ ਫੋਟੋਸ਼ੂਟ ਪਸੰਦ ਨਹੀਂ ਆਇਆ, ਕਿਉਂਕਿ ਯੂਕ੍ਰੇਨ ਜੰਗ ਨਾਲ ਜੂਝ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕੀਤਾ। ਇਕ ਟਵਿੱਟਰ ਯੂਜ਼ਰ ਨੇ ਲਿਖਿਆ ਕਿ ਕੀ ਜ਼ੇਲੇਂਸਕੀ ਕੋਲ ਇਹ ਸਭ ਕਰਨ ਦਾ ਸਮਾਂ ਹੈ। ਇੱਕ ਹੋਰ ਨੇ ਕਿਹਾ ਕਿ ਯੂਕ੍ਰੇਨ ਵਿੱਚ ਜੰਗ ਚੱਲ ਰਹੀ ਹੈ ਅਤੇ ਉਹ ਫੋਟੋਸ਼ੂਟ ਕਰਵਾ ਰਹੇ ਹਨ। ਕਈਆਂ ਨੇ ਇਸ ਨੂੰ ਬੇਹੱਦ ਗੈਰ-ਜ਼ਿੰਮੇਵਾਰ ਦੱਸਿਆ।