ਸ੍ਰੀ ਹਰਮੰਦਿਰ ਸਾਹਿਬ ਪਰਿਕਰਮਾ ‘ਚ ਮੋਬਾਈਲ ਫ਼ੋਨ ਦੀ ਵਰਤੋਂ ਕਰਨ ‘ਤੇ ਕੀਤੀ ਗਈ ਮਨਾਹੀ, ਸੇਵਾਦਾਰਾਂ ਨੂੰ ਦਿੱਤੇ ਗਏ ਵਾਕੀ-ਟਾਕੀ

0
99
sri harmandir sahib

ਅੰਮ੍ਰਿਤਸਰ 2 ਅਪ੍ਰੈਲ 2022 : ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਹਰਮੰਦਿਰ ਸਾਹਿਬ ਪਰਿਕਰਮਾ ‘ਚ ਡਿਊਟੀ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਵਾਕੀ-ਟਾਕੀ ਦਿੱਤੇ ਜਾਣਗੇ। ਦੱਸਦਈਏ ਕਿ ਸ੍ਰੀ ਹਰਮੰਦਿਰ ਸਾਹਿਬ ‘ਚ ਰੋਜਾਨਾ ਹਜਾਰਾਂ ਦੀ ਗਿਣਤੀ ‘ਚ ਸੰਗਤਾਂ ਨਤਮਸਤਕ ਹੁੰਦੀਆਂ ਹਨ। ਉਥੇ ਹੀ ਸੇਵਾਦਾਰਾਂ ਵਲੋਂ ਮੋਬਾਇਲ ਫੋਨ ਦੀ ਬਜਾਏ ਵਾਕੀ-ਟਾਕੀ ਰਾਹੀਂ ਸੂਚਨਾ ਪਹੁੰਚਾਈ ਜਾਵੇਗੀ।

ਜਾਣਕਾਰੀ ਅਨੁਸਾਰ ਇਸ ਸਬੰਧੀ ਸੇਵਾਦਾਰਾਂ ਨੂੰ ਡਿਊਟੀ ਦੌਰਾਨ ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ |