PTC ਟੀਵੀ ਚੈਨਲ ਦੇ MD ਰਵਿੰਦਰ ਨਾਰਾਇਣ ਨੂੰ ਪੁਲਸ ਨੇ ਲਿਆ ਹਿਰਾਸਤ ‘ਚ, ਪੜੋ ਪੂਰੀ ਖਬਰ

0
104
PTC

ਚੰਡੀਗੜ੍ਹ 6 ਅਪ੍ਰੈਲ 2022 : ਪੰਜਾਬ ਪੁਲਸ ਵਲੋਂ ਪੀ.ਟੀ.ਸੀ. ਟੀਵੀ ਚੈਨਲ ਦੇ ਐੱਮ.ਡੀ. ਰਵਿੰਦਰ ਨਾਰਾਇਣ ਨੂੰ ਹਾਲ ਹੀ ‘ਚ ਇਕ ਮਿਸ ਪੰਜਾਬੀ ਮਹਿਲਾ ਮਾਮਲੇ ‘ਚ ਇਕ ਪ੍ਰੋਗਰਾਮ ਵਲੋਂ ਦਰਜ ਕਰਵਾਈ ਗਈ ਇਕ ਐੱਫ.ਆਈ.ਆਰ. ਬਾਰੇ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਹੈ। ਦੋਸ਼ ਹੈ ਕਿ ਉਸ ਨੂੰ ਹੋਟਲ ਦੇ ਕਮਰੇ ‘ਚ ਬੰਦ ਕਰ ਦਿੱਤਾ ਗਿਆ ਅਤੇ ਪੀ.ਟੀ.ਸੀ. ਸਟਾਫ ਨੇ ਉਨ੍ਹਾਂ ਦੇ ਨਾਲ ਦੁਰਵਿਵਹਾਰ ਕੀਤਾ। ਪੀ.ਟੀ.ਸੀ. ਹਰ ਸਾਲ ਸੁੰਦਰਤਾ ਮੁਕਾਬਲੇ ਦਾ ਪ੍ਰੋਗਰਾਮ ਕਰਦਾ ਹੈ।

ਜਾਣਕਾਰੀ ਅਨੁਸਾਰ ਇਹ ਗ੍ਰਿਫਤਾਰੀ ਪਿਛਲੇ ਦਿਨੀਂ ਮੋਹਾਲੀ ‘ਚ ਦਰਜ ਹੋਏ ਕੇਸ ‘ਚ ਹੋਇਆ ਹੈ। ਰਵਿੰਦਰ ਨਾਰਾਇਣ ਨੂੰ ਉਨ੍ਹਾਂ ਦੀ ਰਿਹਾਇਸ਼ ਗੁੜਗਾਓਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਇਸ ਮਾਮਲੇ ‘ਚ ਇਕ ਹੋਰ ਮੁੱਖ ਦੋਸ਼ੀ ਨਰਕਿ ਜੋ ਇਕ ਮਿਸ ਪੰਜਾਬੀ ਮਹਿਲਾ ਦੇ ਨਾਂ ‘ਤੇ ਭੋਲੀਆਂ ਕੁੜੀਆਂ ਨੂੰ ਗ਼ਲਤ ਰਸਤੇ ਪਾਉਂਦੀ ਹੈ।

ਸੂਤਰਾਂ ਅਨੁਸਾਰ ਦਰਜ਼ ਹੋਏ ਕੇਸ ‘ਚ ਇਕ ਸ਼ਿਕਾਇਤ ਕਰਤਾ ਲੜਕੀ ਨੇ ਦੋਸ਼ ਲਗਾਏ ਸਨ ਕਿ ਪੀ.ਟੀ.ਸੀ. ਚੈਨਲ ਦੇ ਮਿਸ ਪੰਜਾਬੀ ਮਹਿਲਾ ਦੇ ਨਾਂ ‘ਤੇ ਲੜਕੀਆਂ ਨੂੰ ਬੁਲਾਇਆ ਜਾਂਦਾ ਸੀ ਅਤੇ ਹੋਟਲਾਂ ‘ਚ ਰੱਖਿਆ ਜਾਂਦਾ ਸੀ, ਜਿਥੇ ਕਿ ਉਨ੍ਹਾਂ ਨੂੰ ਵੱਡੇ-ਵੱਡੇ ਲੋਕਾਂ ਅੱਗੇ ਪੇਸ਼ ਕੀਤਾ ਜਾਂਦਾ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ‘ਚ ਕਿਹੜੇ ਕਿਹੜੇ ਨੇਤਾ ਅਤੇ ਵੱਡੇ ਅਧਿਕਾਰੀ ਫਸੇ ਹਨ। ਉਧਰ, ਇਸ ਮਾਮਲੇ ‘ਤੇ ਬੋਲਦੇ ਹੋਏ ਕਿਹਾ ਕਿ ਨੈਟਵਰਕ ਦੇ ਸਕੱਤਰ ਨੇ ਕਿਹਾ ਕਿ ਇਸ ਮਾਮਲੇ ‘ਚ ਬਣਾਈ ਗਈ ਐੱਸ.ਆਈ.ਟੀ. ਪਹਿਲਾ ਹੀ ਸਾਡੇ ਐੱਮ.ਡੀ. ਰਵਿੰਦਰ ਦੇ ਬਿਆਨ ਦਰਜ ਕਰ ਚੁੱਕੀ ਹੈ।