Breaking newsਦੇਸ਼ਦੋਆਬਾਪੰਜਾਬਮਾਝਾਮਾਲਵਾ ਰਾਮ ਰਹੀਮ ਦੀ 4 ਦਿਨਾਂ ਦੀ ਪੈਰੋਲ ਬਾਕੀ, ਸਟੇਜ ਲਾ ਕੀਤਾ ਸਤਿਸੰਗ By redfm - July 13, 2022 0 97 FacebookTwitterPinterestWhatsApp ਚੰਡੀਗੜ੍ਹ 13 ਜੁਲਾਈ 2022 : ਸਾਧਵੀ ਯੌਨ ਸ਼ੋਸ਼ਣ ਅਤੇ ਛਤਰਪਤੀ ਅਤੇ ਰਣਜੀਤ ਕਤਲਕਾਂਡ ਦਾ ਦੋਸ਼ੀ ਗੁਰਮੀਤ ਰਾਮ ਰਹੀਮ ਅੱਜਕਲ੍ਹ ਬਾਗਪਤ ਦੇ ਆਸ਼ਰਮ ‘ਚ ਪੈਰੋਲ ‘ਤੇ ਹੈ। ਰਾਮ ਰਹੀਮ ਨੇ ਪਹਿਲਾਂ 15 ਰਿਕਾਰਡਿੰਗ ਵੀਡੀਓਜ਼ ਰਾਹੀਂ ਪ੍ਰੇਮੀਆਂ ਤੱਕ ਆਪਣਾ ਸੰਦੇਸ਼ ਪਹੁੰਚਾਉਣਾ ਸ਼ੁਰੂ ਕੀਤਾ, ਪਰ ਹੁਣ ਡੇਰਾ ਮੁਖੀ ਰਾਮ ਰਹੀਮ ਨੇ ਸਟੇਜ ਤੋਂ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਹੈ। ਸਟੇਜ ‘ਤੇ ਉਸ ਵੱਲੋਂ ਆਪਣੇ ਪੈਰੋਕਾਰਾਂ ਨੂੰ ਲਿਖੀਆਂ ਚਿੱਠੀਆਂ ਦੇ ਪੋਸਟਰ ਲਾਏ ਗਏ ਹਨ। ਉਹ ਹੌਲੀ-ਹੌਲੀ ਆਪਣੇ ਪੁਰਾਣੇ ਸ਼ਾਹੀ ਅੰਦਾਜ਼ ਵਿਚ ਵਾਪਸ ਪਰਤ ਰਿਹਾ ਹੈ। ਮੰਗਲਵਾਰ ਨੂੰ ਰਾਮ ਰਹੀਮ ਨੇ ਸ਼ਾਹੀ ਧੀਆਂ ਦਾ ਵਿਆਹ ਕਰਵਾਇਆ। ਇਸ ਦੇ ਨਾਲ ਹੀ ਉਸ ਦੇ ਪੈਰੋਕਾਰਾਂ ਨੇ ਰਾਮ ਰਹੀਮ ਦੀ ਸਿਫ਼ਤ ‘ਚ ਭਜਨ ਗਾਏ, ਜਦਕਿ ਰਾਮ ਰਹੀਮ ਆਪਣੇ ਪੁਰਾਣੇ ਅੰਦਾਜ਼ ‘ਚ ਸਟੇਜ ‘ਤੇ ਬੈਠੇ ਹੋਏ ਹੱਥ ‘ਚ ਮੋਰ ਵਾਲਾ ਪੱਖਾ ਲੈ ਕੇ ਇਸ ਨੂੰ ਘੁਮਾਉਂਦਾ ਰਿਹਾ। ਰਾਮ ਰਹੀਮ ਨੇ ਹੁਣ ਫਿਰ ਤੋਂ ਭਜਨ ਗਾਣੇ ਸ਼ੁਰੂ ਕਰ ਦਿਈਤੇ ਹਨ। ਰਾਮ ਰਹੀਮ ਨੂੰ 17 ਜੂਨ ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ। ਹੁਣ ਪੈਰੋਲ ਖ਼ਤਮ ਹੋਣ ਵਿੱਚ ਸਿਰਫ਼ 4 ਦਿਨ ਬਾਕੀ ਹਨ। ਅਜਿਹੇ ‘ਚ ਪਹਿਲਾਂ ਰਾਮ ਰਹੀਮ ਸਿਰਫ ਰਿਕਾਰਡਿੰਗ ਵੀਡੀਓ ਸੰਦੇਸ਼ ਭੇਜਦਾ ਸੀ ਪਰ ਜਿਵੇਂ-ਜਿਵੇਂ ਪੈਰੋਲ ਦੇ ਦਿਨ ਖਤਮ ਹੋ ਰਹੇ ਹਨ, ਉਸ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਹੁਣ ਸਟੇਜਾਂ ਲਗਾ ਕੇ ਸਤਿਸੰਗ ਕਰਨ ਲੱਗ ਪਿਆ ਤੇ ਵਿਆਹ ਵੀ ਕਰਵਾਏ। ਡੇਰਾ ਮੁਖੀ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿੱਚ 2017 ਤੋਂ ਸਜ਼ਾ ਕੱਟ ਰਿਹਾ ਹੈ। ਉਸ ਨੂੰ ਪੱਤਰਕਾਰ ਛਤਰਪਤੀ ਅਤੇ ਰਣਜੀਤ ਕਤਲ ਕੇਸਾਂ ਵਿੱਚ ਵੀ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਇਸ ਸਾਲ ਪੰਜਾਬ ਚੋਣਾਂ ਤੋਂ ਠੀਕ ਪਹਿਲਾਂ 7 ਫਰਵਰੀ ਨੂੰ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਮਿਲੀ ਸੀ। ਇਸ ਤੋਂ ਬਾਅਦ ਉਸ ਨੂੰ 17 ਜੂਨ ਨੂੰ ਪੈਰੋਲ ਮਿਲ ਗਈ ਸੀ। ਉਦੋਂ ਤੋਂ ਉਹ ਬਾਗਪਤ ਦੇ ਬਰਨਾਵਾ ਆਸ਼ਰਮ ਵਿੱਚ ਰਹਿ ਰਿਹਾ ਹੈ।