ਰਾਮ ਰਹੀਮ ਦੀਆਂ ਵਧੀਆਂ ਮੁਸ਼ਕਲਾਂ, ਇਸ ਮਾਮਲੇ ‘ਚ ਜਾਰੀ ਹੋਏ ਪ੍ਰੋਡਕਸ਼ਨ ਵਾਰੰਟ

0
98
ram rahim

ਚੰਡੀਗੜ੍ਹ 21 ਅਪ੍ਰੈਲ 2022 : 2015 ਦੇ ਬਰਗਾੜੀ ਬੇਅਦਬੀ ਮਾਮਲੇ ‘ਚ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਫਿਰ ਵਧ ਗਈਆਂ ਹਨ। ਬੇਅਦਬੀ ਮਾਮਲਿਆਂ ‘ਚ ਬਾਜਾਖਾਨਾ ਥਾਣੇ ‘ਚ ਦਰਜ ਦੋ ਮਾਮਲਿਆਂ ‘ਚ ਫਰੀਦਕੋਟ ਦੀ ਅਦਾਲਤ ਤੋਂ ਗੁਰਮੀਤ ਰਾਮ ਰਹੀਮ ਦੇ 4 ਮਈ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਹਨ। ਇਸ ਮਾਮਲੇ ਵਿੱਚ ਬਣਾਈ ਗਈ ਐਸਆਈਟੀ ਡੇਰਾ ਮੁਖੀ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ, ਜਿਸ ਕਾਰਨ ਐਸਆਈਟੀ ਵੱਲੋਂ ਅਦਾਲਤ ਵਿੱਚ ਅਰਜ਼ੀ ਦੇ ਕੇ ਪ੍ਰੋਡਕਸ਼ਨ ਵਾਰੰਟ ਦੀ ਮੰਗ ਕੀਤੀ ਗਈ ਸੀ।

ਇਸ ਤੋਂ ਪਹਿਲਾਂ ਐਫਆਈਆਰ 63 ਵਿੱਚ ਪਵਿੱਤਰ ਸਵਰੂਪ ਚੋਰੀ ਦੇ ਮਾਮਲੇ ਵਿੱਚ ਡੇਰਾ ਮੁਖੀ ਖ਼ਿਲਾਫ਼ ਦੋ ਵਾਰ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਸਨ ਪਰ ਇਸ ਐਫਆਈਆਰ ਵਿੱਚ ਹਾਈਕੋਰਟ ਪੁੱਜਣ ਵਾਲੇ ਡੇਰਾ ਮੁਖੀ ਨੂੰ ਰਾਹਤ ਮਿਲੀ ਹੈ। ਉਸ ਤੋਂ ਬਾਅਦ ਦੋ ਐਫਆਈਆਰਜ਼ 117 ਅਤੇ 128 ਵਿੱਚ ਵੀ ਬਾਬੇ ਨੂੰ ਨਾਮਜ਼ਦ ਕਰਕੇ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ, ਜਿਸ ’ਤੇ 4 ਮਈ ਨੂੰ ਹੀ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਅਤੇ ਹੁਣ ਐਸਆਈਟੀ ਵੱਲੋਂ ਐਫਆਈਆਰ 117 ਵਿੱਚ ਪ੍ਰੋਡਕਸ਼ਨ ਵਾਰੰਟ ਅਤੇ 128 ਦੀ ਅਦਾਲਤ ਵਿੱਚ ਮੰਗ ਕੀਤੀ ਗਈ ਸੀ।