ਚੰਡੀਗੜ੍ਹ 4 ਜੂਨ 2022 : ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਬਾਅਦ ਸਿਰਫ ਪੰਜਾਬ ਹੀ ਨਹੀਂ ਸਗੋਂ ਪੂਰੀ ਦੁਨੀਆ ਵਿਚ ਸੋਗ ਦੀ ਲਹਿਰ ਹੈ। ਅਜਿਹਾ ਹੀ ਇਕ ਵੀਡੀਓ ਨਾਈਜੀਰੀਆ ਦੇ ਮਸ਼ਹੂਰ ਰੈਪਰ ਬਰਨਾ ਬੁਆਏ ਦਾ ਸਾਹਮਣੇ ਆਇਆ ਹੈ। ਲਾਈਵ ਸ਼ੋਅ ਦੌਰਾਨ ਉਹ ਸਿੱਧੂ ਮੂਸੇਵਾਲਾ ਦਾ ਨਾਂ ਲੈਂਦੇ ਹੋਏ ਭਾਵੁਕ ਹੋ ਗਏ। ਇਥੋਂ ਤੱਕ ਕਿ ਉਨ੍ਹਾਂ ਦਾ ਰੋਣਾ ਨਿਕਲ ਗਿਆ। ਉਨ੍ਹਾਂ ਨੇ ਬਾਅਦ ਵਿਚ ਮੂਸੇਵਾਲਾ ਦੇ ਸਿਗਨੇਟਰ ਸਟਾਈਲ ਯਾਨੀ ਪੱਟ ‘ਤੇ ਥਾਪੀ ਮਾਰ ਉਸ ਨੂੰ ਸ਼ਰਧਾਂਜਲੀ ਦਿੱਤੀ।
ਸਿੱਧੂ ਮੂਸੇਵਾਲਾ ਤੇ ਨਾਈਜੀਰੀਅਨ ਰੈਪਰ ਬਰਨਾ ਬੁਆਏ ਮਿਕਸਟੇਪ ਵਿਚ ਕੰਮ ਕਰ ਰਹੇ ਸਨ। ਮੂਸੇਵਾਲਾ ਦੀ ਹੱਤਿਆ ਦੇ ਬਾਅਦ ਉਨ੍ਹਾਂ ਨੂੰ ਡੂੰਘਾ ਦੁੱਖ ਪਹੁੰਚਾ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਵੀ ਪਾਈ ਸੀ ਕਿ ਹੁਣ ਸਵਰਗ ਵਿਚ ਮਿਕਸਟੇਪ ਦਾ ਸੁਪਨਾ ਪੂਰਾ ਕਰਾਂਗੇ। ਉਨ੍ਹਾਂ ਕਿਹਾ ਕਿ ਮੂਸੇਵਾਲਾ ਨੇ ਮੈਨੂੰ ਪ੍ਰੇਰਣਾ ਦਿੱਤੀ। ਇਕ ਲੀਜੈਂਡ ਦੀ ਮੌਤ ਹੋਈ ਹੈ। ਉਨ੍ਹਾਂ ਨੇ ਮੂਸੇਵਾਲਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕਦੇ ਨਹੀਂ ਭੁਲ ਸਕਾਂਗੇ।