AAP ਉਮੀਦਵਾਰ ਗੁਰਮੇਲ ਸਿੰਘ ਦੇ ਕਾਗ਼ਜ਼ ਭਰਵਾਉਣ ਪਹੁੰਚੇ CM ਮਾਨ

0
117
maan

ਸੰਗਰੂਰ 4 ਜੂਨ 2022 : ਸੰਗਰੂਰ ਲੋਕਸਭਾ ਜ਼ਿਮਨੀ ਚੋਣ ਲਈ ਆਪ ਦੇ ਉਮੀਦਵਾਰ ਗੁਰਮੇਲ ਨੇ ਆਪਣਾ ਨਾਮਜ਼ਦਗੀ ਪੇਪਰ ਦਾਖਲ ਕੀਤੇ। ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ। ਦੱਸਣਯੋਗ ਹੈ ਕਿ ਮੁੱਖ ਮੰਤਰੀ ਦੇ ਅਸਤੀਫੇ ਮਗਰੋ ਸੰਗਰੂਰ ਦੀ ਲੋਕ ਸਭਾ ਸੀਟ ਖਾਲੀ ਹੋਈ ਹੈ।
ਕਾਬਲੇਗੌਰ ਹੈ ਕਿ ਗੁਰਮੇਲ ਸਿੰਘ 2013 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਉਹ ਸਰਕਲ ਇੰਚਾਰਜ ਤੋਂ ਲੈ ਕੇ ਜ਼ਿਲ੍ਹਾ ਪ੍ਰਧਾਨ ਤਕ ਸੇਵਾ ਨਿਭਾ ਚੁੱਕੇ ਹਨ। ਇਸ ਵੇਲੇ ਪਿੰਡ ਦੇ ਮੌਜੂਦਾ ਸਰਪੰਚ ਹਨ ਗੁਰਮੇਲ ਸਿੰਘ ਪੜ੍ਹੇ ਲਿਖੇ ਅਤੇ ਵਾਤਾਵਰਨ ਪ੍ਰੇਮੀ ਹਨ ਆਪ ਦੇ ਉਮੀਦਵਾਰ ਹਨ। ਉਹ 2008 ਤੋਂ ਲਗਾਤਾਰ ਪਲਾਂਟੇਸ਼ਨ ਡਰਾਈਵ ਚਲਾ ਰਹੇ ਹਨ
ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿਟ ਕਰਕੇ ਆਪ ਵੱਲੋਂ ਗੁਰਮੇਲ ਸਿੰਘ ਨੂੰ ਲੋਕਸਭਾ ਸੀਟ ਤੋਂ ਉਮੀਦਵਾਰ ਐਲਾਨਿਆ ਸੀ। ਸੀਐਮ ਮਾਨ ਨੇ ਕਿਹਾ ਕਿ ਬਤੌਰ ਪਾਰਟੀ ਪ੍ਰਧਾਨ ਮੇਰੇ ਵਲੋਂ ਸਰਪੰਚ ਗੁਰਮੇਲ ਸਿੰਘ ਜੀ ਨੂੰ ਸ਼ੁੱਭਕਾਮਨਾਵਾਂ। ਗੁਰਮੇਲ ਸਿੰਘ AAP ਦੇ ਜ਼ਿਲ੍ਹਾ ਸੰਗਰੂਰ ਦੇ ਇੰਚਾਰਜ ਹਨ। ਉਹ ਘਰਾਚੋਂ ਪਿੰਡ ਦੇ ਸਰਪੰਚ ਵੀ ਹਨ।