ਪੇਸ਼ੀ ‘ਤੇ ਆਏ ਨੌਜਵਾਨ ਆਪਸ ‘ਚ ਉਲਝੇ, ਕੋਰਟ ਦੇ ਬਾਹਰ ਚੱਲੀਆਂ ਗੋਲੀਆਂ

0
89
shoot

ਚੰਡੀਗੜ੍ਹ 5 ਜੁਲਾਈ 2022 : ਮੰਗਲਵਾਰ ਨੂੰ ਮੋਗਾ ਸ਼ਹਿਰ ਦੇ ਕੋਰਟ ਕੰਪਲੈਕਸ ‘ਚ ਹਫੜਾ-ਦਫੜੀ ਮਚ ਗਈ। ਜਾਣਕਾਰੀ ਮੁਤਾਬਕ ਇਕ ਮਾਮਲੇ ‘ਚ ਡੇਟ ‘ਤੇ ਆਏ ਕੁਝ ਨੌਜਵਾਨਾਂ ਨੇ ਕਈ ਰਾਊਂਡ ਗੋਲੀਆਂ ਚਲਾਈਆਂ। ਪੁਲਿਸ ਸੂਤਰਾਂ ਮੁਤਾਬਕ ਇਹ ਲੋਕ ਆਪਸ ‘ਚ ਉਲਝ ਗਏ, ਜਿਸ ਤੋਂ ਬਾਅਦ ਇਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੋਰਟ ਕੰਪਲੈਕਸ ਦੇ ਬਾਹਰ ਤਾੜ-ਤਾੜ ਫਾਇਰਿੰਗ ਹੋਈ। ਇੱਕ ਕੇਸ ਦੀ ਤਰੀਕ ਉੱਤੇ ਕੁੱਝ ਨੌਜਵਾਨ ਆਏ ਸਨ। ਪੇਸ਼ੀ ‘ਤੇ ਆਏ ਨੌਜਵਾਨ ਆਪਸ ਵਿੱਚ ਉਲਝੇ ਗਏ। ਇਸ ਘਟਨਾ ਦੀ CCTV ਫੁਟੇਜ ਵੀ ਆਈ ਸਾਹਮਣੇ ਹੈ।