Home ਦੋਆਬਾ ਪਟਿਆਲਾ ਝੜਪ ਨੂੰ ਲੈ ਕੇ ਬੋਲੇ ਸੁਖਬੀਰ ਬਾਦਲ, CM ਮਾਨ ਅਤੇ ਕੇਜਰੀਵਾਲ...
ਚੰਡੀਗੜ੍ਹ 1 ਮਈ 2022 : ਪਟਿਆਲਾ ਵਿੱਚ ਬੀਤੇ ਦਿਨ ਹੋਈ ਹਿੰਸਕ ਝੜਕ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਵਿੰਨ੍ਹਿਆ ਅਤੇ ਇਸ ਨੂੰ ਮੌਕਾਪ੍ਰਸਤੀ ਵਾਲੀ ਸਿਆਸਤ ਦਾ ਨਤੀਜਾ ਦੱਸਿਆ।
ਉਨ੍ਹਾਂ ਕਿਹਾ ਕਿ ਹਿੰਸਾ ਅਤੇ ਫਿਰਕੂ ਭੜਕਾਹਟ ਦੀਆਂ ਇਹ ਘਟਨਾਵਾਂ ਗੰਭੀਰ ਚਿੰਤਾ ਦਾ ਵਿਸ਼ਾ ਹਨ। ਇਹ ਵੱਡੀ ਪ੍ਰਸ਼ਾਸਕੀ ਅਯੋਗਤਾ ਤੇ ਲਾਪਰਵਾਹੀ ਵਾਲੀ ਸਿਆਸੀ ਮੌਕਾਪ੍ਰਸਤੀ ਦਾ ਸਿੱਧਾ ਨਤੀਜਾ ਸਨ, ਜੋ ਸੂਬੇ ਦੇ ਮੌਜੂਦਾ ਹਾਕਮਾਂ ਦੀ ਪਛਾਣ ਬਣ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾ ਕਰਵਾਉਣਾ ਚਾਹੁੰਦਾ ਹਾਂ ਕਿ 1980-90 ਦੇ ਦਹਾਕੇ ਦੀ ਤ੍ਰਾਸਦੀ ਵੀ ਪੰਜਾਬ ਵਿੱਚ ਕੁਝ ਗੈਰ-ਪੰਜਾਬੀ ਸਿਆਸਤਦਾਨਾਂ ਦੀ ਲਾਪਰਵਾਹ ਵਾਲੀ ਮੌਕਾਪ੍ਰਸਤੀ ਕਰਕੇ ਵਾਪਰੀ ਸੀ, ਜੋ ਦਿੱਲੀ ਤੋਂ ਪੰਜਾਬ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਤੁਹਾਨੂੰ ਅਲਰਟ ਰਹਿਣਾ ਚਾਹੀਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਨਾ ਦੁਹਰਾਏ।