Home ਦੇਸ਼ ਤੇਜਿੰਦਰਪਾਲ ਬੱਗਾ ਦੀ ਨੂੰ ਲੈ ਕੇ ਸੁਖਬੀਰ ਬਾਦਲ ਨੇ ਕੇਜਰੀਵਾਲ ਤੇ ਸਾਧੇ...
ਮਲੋਟ 6 ਮਈ 2022 : ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤੇਜਿੰਦਰਪਾਲ ਬੱਗਾ ਨੂੰ ਪੰਜਾਬ ਵਲੋਂ ਦਿਲੀ ‘ਚੋਂ ਹਿਰਾਸਤ ‘ਚ ਲਏ ਜਾਣ ‘ਤੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਗੁੰਡਾਗਰਦੀ ਸ਼ੁਰੂ ਕਰ ਦਿਤੀ ਹੈ। ਪੰਜਾਬ ਪੁਲਿਸ ਦਾ ਸਹਾਰਾ ਲੈ ਕੇ ਦੂਜੇ ਸੂਬਿਆਂ ‘ਚੋਂ ਚੁੱਕਿਆ ਜਾ ਰਿਹਾ ਹੈ। ਮੈ ਪੰਜਾਬ ਦੇ ਡੀਜੀਪੀ ਨੂੰ ਕਹਿਣਾ ਹੈ ਕਿ ਉਹ ਇਨ੍ਹਾਂ ਦੇ ਮਗਰ ਲੱਗ ਕੇ ਇਹ ਗਲਤ ਕੰਮ ਨਾ ਕਰਨ। ਤਹਾਡੀ ਵੀ ਜਿੰਮੇਵਾਰੀ ਬਣਦੀ ਅਤੇ ਅਸੀਂ ਇਸ ਦੀ ਨਿਦਾ ਕਰਦੇ ਹਾਂ ।
ਨਸਿਆ ਦੇ ਮਾਮਲੇ ਵਿਚ ਨਿੱਤ ਹੋ ਰਹੀਆਂ ਨੋਜਵਾਨਾ ਦੀ ਮੋਤਾ ਤੇ ਚਿੰਤਾ ਪ੍ਰਗਟ ਕਰਦੇ ਬਾਦਲ ਨੇ ਕਿਹਾ ਕਿ ਇਨ੍ਹਾਂ ਨੇ ਨਸ਼ਾ ਖਤਮ ਕਰਨ ਦਾ ਦਾਅਵਾ ਕੀਤਾ ਸੀ ਨਾ ਨਸ਼ਾ ਇਨ੍ਹਾਂ ਤੋਂ ਖਤਮ ਹੋਣਾ ਨਾ ਇਨ੍ਹਾਂ ਦਾ ਦਾਅਵਾ ਪੁਰਾ ਕਰਨਾ ਹੈ, ਇਨ੍ਹਾਂ ਨੇ ਝੂਠ ਮਾਰਕੇ ਸਰਕਾਰ ਬਣਾ ਲਈ ਹੈ ।