ਪਾਰਟੀ ਤੋਂ ਕੱਢੇ ਜਾਣ ਤੋਂ ਬਾਅਦ ਸੁਰਜੀਤ ਧੀਮਾਨ ਨੇ ਹਾਈਕਮਾਨ ਨੂੰ ਕਹੀ ਇਹ ਵੱਡੀ ਗੱਲ, ਰਾਜਾ ਵੜਿੰਗ ਨੂੰ ਵੀ ਲਿਆ ਲੰਮੇ ਹੱਥੀਂ

0
88
Surjit Dhiman

ਚੰਡੀਗੜ੍ਹ 11 ਅਪ੍ਰੈਲ 2022 : ਸੁਰਜੀਤ ਧੀਮਾਨ ਨੂੰ ਕਾਂਗਰਸ ਪਾਰਟੀ ਵੱਲੋਂ ਕੱਢੇ ਜਾਣ ਤੋਂ ਬਾਅਦ ਉਨ੍ਹਾਂ ਨੇ ਲੱਡੂ ਵੰਡ ਕੇ ਜਸ਼ਨ ਮਨਾਏ ਹਨ ਅਤੇ ਇਸ ਦੌਰਾਨ ਧੀਮਾਨ ਨੇ ਰਾਜਾ ਵੜਿੰਗ ਦੇ ਨਾਲ-ਨਾਲ ਹਾਈਕਮਾਂਡ ‘ਤੇ ਵੀ ਨਿਸ਼ਾਨਾ ਸਾਧਿਆ ਹੈ ਅਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਹਾਈਕਮਾਂਡ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਦੂਜੇ ਪਾਸੇ ਉਨ੍ਹਾਂ ਰਾਜਾ ਵੜਿੰਗ ‘ਤੇ ਟਿਕਟਾਂ ਵੇਚਣ ਦੇ ਦੋਸ਼ ਵੀ ਲਾਏ ਹਨ। ਸਿੱਧੂ ਬਾਰੇ ਬੋਲਦਿਆਂ ਧੀਮਾਨ ਨੇ ਕਿਹਾ ਕਿ ਉਹ ਹਮੇਸ਼ਾ ਸਿੱਧੂ ਦੀ ਸੋਚ ਨਾਲ ਖੜੇ ਹਨ।

ਦੱਸ ਦੇਈਏ ਕਿ ਹਾਈਕਮਾਂਡ ਨੇ ਪਿਛਲੇ ਦਿਨੀਂ ਸੁਰਜੀਤ ਧੀਮਾਨ ਨੂੰ ਰਾਜਾ ਵੜਿੰਗ ਖਿਲਾਫ ਬੋਲਣ ਕਾਰਨ ਕਾਂਗਰਸ ਪਾਰਟੀ ਤੋਂ ਕੱਢ ਦਿੱਤਾ ਸੀ। ਇਹ ਸਵਾਲ ਸੁਰਜੀਤ ਧੀਮਾਨ ਵੱਲੋਂ ਰਾਜਾ ਵੜਿੰਗ ਦੇ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਉਠਾਏ ਗਏ ਸਨ। ਇਹ ਕਾਰਵਾਈ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕੀਤੀ ਹੈ। ਧੀਮਾਨ ਖਿਲਾਫ ਇਹ ਫੈਸਲਾ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਲਿਆ ਗਿਆ ਹੈ।