ਚੰਡੀਗੜ੍ਹ 6 ਮਈ 2022 : ਸਰਕਾਰੀ ਸਕੂਲਾਂ ਵਿੱਚ ਕਲਾਸਾਂ ਵਿੱਚ ਅਧਿਆਪਕਾਂ ਦੇ ਫੋਨ ਸੁਣਨ ਉਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਾਸਪੁਰ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਸਕੂਲਾਂ ਦੇ ਸਟਾਫ ਨੂੰ ਜਮਾਤਾਂ ਵਿੱਚ ਫੋਨ ਬੰਦ ਰੱਖਣ ਜਾਂ ਸਕੂਲ ਮੁੱਖੀ ਨੂੰ ਜਮ੍ਹਾਂ ਕਰਾਉਣੇ ਹੋਣਗੇ, ਤਾਂ ਜੋ ਵਿਦਿਆਰਥਦੀਆਂ ਦੀ ਪੜ੍ਹਾਈ ਵਿੱਚ ਕੋਈ ਮੁਸ਼ਕਿਲ ਨਾ ਆਵੇ।









