Breaking newsਖੇਡ ਅਗਲੇ ਮਹੀਨੇ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਲਈ ਜ਼ਿੰਬਾਬਵੇ ਦਾ ਦੌਰਾ ਕਰੇਗੀ ਟੀਮ ਇੰਡੀਆ By redfm - July 21, 2022 0 98 FacebookTwitterPinterestWhatsApp ਨਵੀਂ ਦਿੱਲੀ 21 ਜੁਲਾਈ 2022 : ਭਾਰਤੀ ਕ੍ਰਿਕਟ ਟੀਮ ਅਗਲੇ ਮਹੀਨੇ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਲਈ ਜ਼ਿੰਬਾਬਵੇ ਦਾ ਦੌਰਾ ਕਰੇਗੀ ਜੋ 6 ਸਾਲਾਂ ‘ਚ ਉਸ ਦੇਸ਼ ਦਾ ਉਸ ਦਾ ਪਹਿਲਾ ਦੌਰਾ ਹੋਵੇਗਾ। ਤਿੰਨ ਵਨ-ਡੇ ਮੈਚ 18, 20 ਤੇ 22 ਅਗਸਤ ਨੂੰ ਹਰਾਰੇ ‘ਚ ਖੇਡੇ ਜਾਣਗੇ। ਕੇ. ਐੱਲ. ਰਾਹੁਲ ਟੀਮ ਦੀ ਕਪਤਾਨੀ ਕਰ ਸਕਦੇ ਹਨ। ਇਹ ਸੀਰੀਜ਼ ਆਈ. ਸੀ. ਸੀ. ਪੁਰਸ਼ ਵਿਸ਼ਵ ਕੱਪ ਸੁਪਰ ਲੀਗ ਦਾ ਹਿੱਸਾ ਹੈ। 13 ਟੀਮਾਂ ਦਾ ਟੂਰਨਾਮੈਂਟ ਅਗਲੇ ਸਾਲ ਭਾਰਤ ‘ਚ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ਲਈ ਸਿੱਧੇ ਕੁਆਲੀਫਿਕੇਸ਼ਨ ਦਾ ਮੁੱਖ ਜ਼ਰੀਆ ਹੈ। ਜ਼ਿੰਬਾਬਵੇ ਇਸ ਸਮੇਂ 13 ਟੀਮਾਂ ‘ਚ 12ਵੇਂ ਸਥਾਨ ‘ਤੇ ਹੈ। ਭਾਰਤੀ ਟੀਮ ਨੇ ਆਖ਼ਰੀ ਵਾਰ 2016 ‘ਚ ਜ਼ਿੰਬਾਬਵੇ ਦਾ ਦੌਰਾ ਕੀਤਾ ਸੀ ਜਦੋਂ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ‘ਚ ਟੀਮ ਨੇ ਤਿੰਨ ਟੀ20 ਤੇ ਤਿੰਨ ਵਨ-ਡੇ ਮੈਚ ਖੇਡੇ ਸਨ। ਭਾਰਤ ਦੀ ਯੁਵਾ ਟੀਮ 7 ਅਗਸਤ ਤੋਂ ਵੈਸਟਇੰਡੀਜ਼ ‘ਚ ਤਿੰਨ ਵਨ-ਡੇ ਤੇ ਤਿੰਨ ਟੀ20 ਮੈਚ ਖੇਡੇਗੀ। ਭਾਰਤ ਦੇ ਖ਼ਿਲਾਫ਼ ਸੀਰੀਜ਼ ਤੋਂ ਪਹਿਲਾਂ ਜ਼ਿੰਬਾਬਵੇ ਟੀਮ 30 ਜੁਲਾਈ ਤੋਂ ਬੰਗਲਾਦੇਸ਼ ਦੇ ਖ਼ਿਲਾਫ਼ ਤਿੰਨ ਟੀ20 ਮੈਚ ਖੇਡੇਗੀ।