ਕਾਬੁਲ ਦੇ ਗੁਰਦੁਆਰਾ ਸਾਹਿਬ ‘ਤੇ ਅੱਤਵਾਦੀ ਹਮਲਾ, ਗੁਰੂ ਘਰ ਉਤੇ ਕੀਤਾ ਕਬਜ਼ਾ

0
93
Gurdwara Sahib

ਅਫਗਾਨੀਸਤਾਨ 18 ਜੂਨ 2022 : ਅਫਗਾਨੀਸਤਾਨ ਦੇ ਕਾਬੁਲ ਸਥਿਤ ਕਾਰਤੇ ਪਰਵਾਨ ਗੁਰਦੁਆਰਾ ਸਾਹਿਬ ‘ਤੇ ਅੱਜ ਸਵੇਰੇ 6 ਵਜੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਹੈ। ਫਿਲਹਾਲ ਗੁਰਦੁਆਰਾ ਸਾਹਿਬ ਅੱਤਵਾਦੀਆਂ ਦੇ ਕਬਜ਼ੇ ‘ਚ ਹੈ।

ਫਾਇਰਿੰਗ ਜਾਰੀ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਹੈ ਕਿ 10 ਦੇ ਕਰੀਬ ਅੱਤਵਾਦੀ ਅੰਦਰ ਦਾਖਲ ਹੋ ਗਏ ਹਨ ਤੇ ਲਗਾਤਾਰ ਫਾਇਰਿੰਗ ਕਰ ਰਹੇ ਹਨ।