ਚੰਡੀਗੜ੍ਹ 27 ਜੂਨ 2022 : ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਾ ਪਿਟਾਰਾ ਖੁੱਲੇਗਾ। ਸਰਕਾਰ ਦਾ ਪਹਿਲਾ ਬਜਟ ਖਜ਼ਾਨਾ ਮੰਤਰੀ ਹਰਪਾਲ ਚੀਮਾ ਪੇਸ਼ ਕਰਨਗੇ। ਕੋਈ ਨਵਾਂ ਟੈਕਸ ਨਾ ਲਗਾਉਣ ਦੇ ਸੰਕੇਤ ਹਨ। ਹਰਪਾਲ ਚੀਮਾ ਸਵੇਰੇ 11 ਵਜੇ ਬਜਟ ਪੇਸ਼ ਕਰਨਗੇ। ਬਜਟ ਸਿਹਤ, ਸਿੱਖਿਆ ਤੇ ਕਿਸਾਨੀ ‘ਤੇ ਫੋਕਸ ਰਹੇਗਾ। ਸਿੱਖਿਆ ਅਤੇ ਸਿਹਤ ਦੇ ਬਜਟ ‘ਚ ਵਾਧਾ ਹੋ ਸਕਦਾ ਹੈ। ਕਿਸਾਨਾਂ ਦੇ ਲਈ ਵੀ ਵੱਡੇ ਐਲਾਨ ਹੋ ਸਕਦੇ।
300 ਯੂਨਿਟ ਮੁਫ਼ਤ ਬਿਜਲੀ ਲਈ ਵਿਸ਼ੇਸ਼ ਵਿਵਸਥਾ ਹੋਣ ਦੇ ਆਸਾਰ ਹਨ। 300 ਯੂਨਿਟ ਮੁਫ਼ਤ ਬਿਜਲੀ ਦੀ ਯੋਜਨਾ 1 ਜੁਲਾਈ ਤੋਂ ਸ਼ੁਰੂ ਹੋਣੀ ਹੈ। ਮਹਿਲਾਵਾਂ ਨਾਲ ਕੀਤੇ ਚੋਣ ਵਾਅਦੇ ‘ਤੇ ਵੀ ਨਜ਼ਰਾਂ ਹਨ। ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਦੇਣ ਦਾ ਵੀ ਵਾਅਦਾ ਕੀਤਾ ਹੈ। ਸਰਕਾਰ ਦਾ ਦਾਅਵਾ ਹੈ ਕਿ ਲੋਕਾਂ ਦੀ ਰਾਇ ਨਾਲ ਬਜਟ ਤਿਆਰ ਕੀਤਾ ਗਿਆ ਹੈ।