ਚੰਡੀਗੜ੍ਹ 29 ਅਪ੍ਰੈਲ 2022 : ਪਟਿਆਲਾ ਵਿਚ ਖਾਲਿਸਤਾਨੀ ਵਿਰੋਧੀ ਮਾਰਚ ‘ਤੇ ਸ਼ਿਵ ਸੈਨਾ ਤੇ ਨਿਹੰਗਾਂ ਵਿਚਾਲੇ ਝੜਪ ਹੋ ਗਈ। ਪਟਿਆਲਾ ਵਿਚ ਹੋਈ ਤਣਾਅਪੂਰਨ ਸਥਿਤੀ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਟਿਆਲਾ ਤੋਂ ਸਾਂਸਦ ਮੈਂਬਰ ਪ੍ਰਨੀਤ ਕੌਰ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਵੱਲੋਂ ਟਵੀਟ ਕੀਤਾ ਗਿਆ।
ਸਾਬਕਾ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਨੇ ਪਟਿਆਲਾ ਵਿਚ ਹੋਈ ਹਿੰਸਾ ‘ਤੇ ਚਿੰਤਾ ਪ੍ਰਗਟਾਈ । ਉਨ੍ਹਾਂ ਟਵੀਟ ਕਰਦਿਆਂ ਕਿਹਾ “ਪਟਿਆਲਾ ਦੇ ਲੋਕ ਸ਼ਾਂਤੀ ਪਸੰਦ ਹਨ, ਮੈਂ ਉਮੀਦ ਕਰਦਾ ਹਾਂ ਕਿ ਪੰਜਾਬ ਪੁਲਿਸ ਸਖ਼ਤ ਕਾਰਵਾਈ ਕਰੇਗੀ ਤੇ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇਗਾ।”
Concerned about the tense situation arising due to clashes between 2 groups in Patiala.
People of Patiala are peace loving and I appeal to them not to get provoked.
Hope that @PunjabPoliceInd will take firm action and ensure that law and order is maintained.
— Capt.Amarinder Singh (@capt_amarinder) April 29, 2022
ਵਿੱਤ ਮੰਤਰੀ ਹਰਪਾਲ ਚੀਮਾ ਨੇ ਵੀ ਪਟਿਆਲਾ ਵਿਚ ਹੋਈ ਝੜਪ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਤੇ ਕਿਹਾ ਕਿ “ਮੈਂ ਸਮਾਜ ਦੇ ਸਾਰੇ ਵਰਗਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦਾ ਹਾਂ। “
I strongly condemn the clashes that took place in Patiala today. Appealing all sections of society to follow the path of peace and humanity. @AAPPunjab @thetribunechd @htTweets @ZeePunjabHH @News18Punjab @ABPNews @ANI @PTI_News
— Adv Harpal Singh Cheema (@HarpalCheemaMLA) April 29, 2022
ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਵੀ ਕਿਹਾ ਕਿ ‘ਪਟਿਆਲਾ ਵਿਚ 2 ਧੜਿਆਂ ਵਿਚ ਹੋਈ ਝੜਪ ਕਾਰਨ ਪੈਦਾ ਹੋਈ ਤਣਾਅਪੂਰਨ ਸਥਿਤੀ ਨੂੰ ਲੈ ਕੇ ਮੈਂ ਬਹੁਤ ਚਿੰਤਤ ਹਾਂ। ਪਟਿਆਲਾ ਦੇ ਲੋਕ ਅਮਨ ਪਸੰਦ ਹਨ ਤੇ ਮੈਂ ਦੋਵਾਂ ਧਿਰਾਂ ਅਤੇ ਪ੍ਰਸ਼ਾਸਨ ਨੂੰ ਇਸ ਸਥਿਤੀ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਅਪੀਲ ਕਰਦੀ ਹਾਂ ਤਾਂ ਜੋ ਸ਼ਹਿਰ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਿਆ ਜਾ ਸਕੇ।’

ਇਸੇ ਤਰ੍ਹਾਂ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਨੇ ਵੀ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੁੱਝ ਸਮਾਜ ਵਿਰੋਧੀ ਅਨਸਰਾਂ ਪਿੱਛੇ ਲੱਗ ਕੇ ਆਪਸ ‘ਚ ਨਾ ਲੜੋ, ਕਿਉਂਕਿ ਕਿਉਂਕਿ ਖਾਲਿਸਤਾਨ ਕਦੇ ਨਾ ਬਣਨ ਦਿੱਤਾ ਹੈ ਤੇ ਨਾ ਹੀ ਕਦੇ ਬਣਨ ਦੇਵਾਂਗੇ। ਉਨ੍ਹਾਂ ਕਿਹਾ ਕਿ ਸਿੱਖਾਂ ਤੇ ਹਿੰਦੂਆਂ ਵਿਚਕਾਰ ਪਿਆਰ ਸਦਭਾਵਨਾ ਸਦੀਆਂ ਤੋਂ ਚੱਲੀ ਆ ਰਹੀ ਹੈ ਤੇ ਵਿਸ਼ਵ ਲਈ ਇਕ ਮਿਸਾਲ ਹੈ।”
ਸਿੱਖਾਂ ਅਤੇ ਹਿੰਦੂਆਂ ਵਿਚਕਾਰ ਪਿਆਰ ਸਦਭਾਵਨਾ ਸਦੀਆਂ ਤੋਂ ਚੱਲੀ ਆ ਰਹੀ ਹੈ ਅਤੇ ਵਿਸ਼ਵ ਲਈ ਇੱਕ ਮਿਸਾਲ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਕੁਝ ਸਮਾਜ ਵਿਰੋਧੀ ਅਨਸਰਾਂ ਪਿੱਛੇ ਲੱਗ ਕੇ ਆਪਸ ਵਿੱਚ ਨਾ ਲੜਨ ਕਿਉਂਕਿ ਖਾਲਿਸਤਾਨ ਕਦੇ ਨਾ ਬਣਨ ਦਿੱਤਾ ਹੈ ਤੇ ਨਾ ਹੀ ਕਦੇ ਬਣਨ ਦਵਾਂਗੇ। ਆਓ ਇਕਜੁੱਟ ਅਤੇ ਸ਼ਾਂਤੀਪੂਰਵਕ ਰਹੀਏ।
— Ravneet Singh Bittu (@RavneetBittu) April 29, 2022








