ਜਾਖੜ ਦੇ ਬੀਜੇਪੀ ‘ਚ ਸ਼ਾਮਲ ਹੋਣ ‘ਤੇ ਰਾਜਾ ਵੜਿੰਗ ਨੇ ਕਹੀ ਇਹ ਵੱਡੀ ਗੱਲ

0
74

ਚੰਡੀਗੜ੍ਹ 20 ਮਈ 2022 : ਸੁਨੀਲ ਜਾਖੜ ਵੱਲੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਅੱਜ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਜਾਖੜ ਦੇ ਭਾਜਪਾ ‘ਚ ਸ਼ਾਮਲ ਹੋਣ ਪਿੱਛੋਂ ਪੰਜਾਬ ਦੀ ਰਾਜਨੀਤੀ ‘ਚ ਤਰ੍ਹਾਂ-ਤਰ੍ਹਾਂ ਦੀ ਚਰਚਾ ਹੋ ਰਹੀ ਹੈ। ਭਾਜਪਾ ਜਿਥੇ ਇਸ ਨੂੰ ਹਾਂ-ਪੱਖੀ ਕਹਿ ਰਹੀ ਹੈ, ਉਥੇ ਹੀ ਕਾਂਗਰਸ ਪਾਰਟੀ ਦੇ ਆਗੂ ਵੀ ਵੱਖ ਵੱਖ ਪ੍ਰਤੀਕਿਰਿਆ ਦੇ ਰਹੇ ਹਨ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਾਖੜ ਦੇ ਭਾਜਪਾ ‘ਚ ਜਾਣ ‘ਤੇ ਕਿਹਾ ਹੈ ਕਿ ਇਸ ‘ਚ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੈ ਅਤੇ ਨਾ ਹੀ ਇਹ ਕੋਈ ਅਚਨਚੇਤ ਭਾਜਪਾ ‘ਚ ਸ਼ਮੂਲੀਅਤ ਹੋਈ ਹੈ।

ਕਾਂਗਰਸ ਪ੍ਰਧਾਨ ਨੇ ਟਵੀਟ ਕਰਦਿਆਂ ਕਿਹਾ ਕਿ ਜਾਖੜ ਦਾ ਭਾਜਪਾ ‘ਚ ਜਾਣਾ ਕੋਈ ਅਚਨਚੇਤ ਨਹੀਂ ਹੈ, ਉਹ ਅੱਜ ਸਿਰਫ਼ ਭਾਜਪਾ ਵਿੱਚ ਰਸਮੀ ਤੌਰ ‘ਤੇ ਸ਼ਾਮਲ ਹੋਏ ਹਨ। ਹਾਲਾਂਕਿ ਭਾਜਪਾ ਲਈ ਕੰਮ ਤਾਂ ਉਨ੍ਹਾਂ ਨੇ ਪਹਿਲਾਂ ਹੀ ਲੰਮੇ ਸਮੇਂ ਤੋਂ ਕਰਨਾ ਸ਼ੁਰੂ ਕਰ ਦਿੱਤਾ ਸੀ।

ਰਾਜਾ ਵੜਿੰਗ ਨੇ ਜਾਖੜ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜਾਖੜ ਨੇ ਸ਼ਰੇਆਮ ਹਿੰਦੂਤਵ ਦੀ ਰਾਜਨੀਤੀ ਕੀਤੀ ਅਤੇ ਕਾਂਗਰਸ ਪਾਰਟੀ ਨੂੰ ਹਰ ਢੰਗ ਨਾਲ ਨੁਕਸਾਨ ਪਹੁੰਚਾਇਆ। ਜਾਖੜ ਵੱਲੋਂ ਹਿੰਦੂ ਪੱਤਾ ਖੇਡਣ ਦਾ ਕਾਰਨ ਇੱਕ ਹੀ ਸੀ ਅਤੇ ਅੱਜ ਉਹ ਕਾਰਨ ਸਾਹਮਣੇ ਆ ਗਿਆ ਹੈ।