ਪੰਜਾਬ ਦੇ ਲੋਕਾਂ ਨੂੰ ਸਸਤਾ ਰੇਤਾ ਤੇ ਬਜਰੀ ਦੇਣਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ’ : ਹਰਜੋਤ ਸਿੰਘ ਬੈਂਸ

0
141
Mining Minister Harjot Singh Bains

ਚੰਡੀਗੜ੍ਹ 25 ਜੂਨ 2022 : ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਅੱਜ ਨਾਜਾਇਜ਼ ਮਾਈਨਿੰਗ ਲੈ ਕੇ ਸਦਨ ਵਿਚ ਕਾਫੀ ਹੰਗਾਮਾ ਹੋਇਆ। ਇਜਲਾਸ ਦੇ ਦੂਜੇ ਦਿਨ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹ ਮੁੱਦਾ ਚੁੱਕਿਆ।

ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਸਤਾ ਰੇਤਾ ਤੇ ਬਜਰੀ ਦੇਣਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜਿੰਨੀ ਆਮਦਨ ਪਿਛਲੇ 5 ਸਾਲਾਂ ‘ਚ ਆਈ ਹੈ, ਉਹ ਅਸੀਂ 1 ਸਾਲ ‘ਚ ਲਿਆਵਾਂਗੇ। ਉਨ੍ਹਾਂ ਕਿਹਾ ਕਿ ਇਸ ਸਮੇਂ ਮਾਰਕੀਟ ਵਿਚ ਰੇਤ ਦਾ ਰੇਟ ਔਸਤਨ 26 ਤੋਂ 28 ਰੁਪਏ ਅਤੇ ਬਜਰੀ ਦਾ 29 ਤੋਂ 39 ਰੁਪਏ ਹੈ। 16 ਮਾਰਚ ਤੋਂ 22 ਜੂਨ 2022 ਤੱਕ 30 ਕਰੋੜ 8 ਲੱਖ ਆਦਮਨੀ ਹੋਈ ਹੈ।

ਪਿਛਲੀ ਸਰਕਾਰ ਦੀ ਪਾਲਿਸੀ ਦੇ ਹਿਸਾਬ ਨਾਲ 7 ਬਲਾਕ ਦਿੱਤੇ ਗਏ ਸਨ, ਉਸ ਵਿਚੋਂ 3 ਅਜੇ ਬੰਦ ਪਏ ਹਨ। ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ 277 ਕੇਸ ਦਰਜ ਕੀਤੇ ਜਾ ਚੁੱਕੇ ਹਨ। ਮਾਈਨਿੰਗ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਸਾਢੇ 5 ਰੁਪਏ ਫੁੱਟ ਰੇਟ ਤਾਂ ਕਹਿ ਦਿੱਤਾ ਪਰ ਮਿਲਿਆ ਨਹੀਂ।

‘ਆਪ’ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਕੋਲ 10 ਪੇਜਾਂ ਦੀ ਲਿਸਟ ਹੈ, ਜਿਨ੍ਹਾਂ ਵਿਚ ਰੇਤ ਦੀ ਖੱਡ ਲੈਣ ਵਾਲਿਆਂ ਦੇ ਨਾਂ ਹਨ। ਮੈਂ ਉਨ੍ਹਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ। ਅਰੋੜਾ ਨੇ ਮੰਤਰੀ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੂੰ ਕੋਈ ਲਿਸਟ ਮਿਲੀ ਹੈ। ਮੰਤਰੀ ਬੈਂਸ ਨੇ ਕਿਹਾ ਕਿ ਬਜਟ ਦੇ ਬਾਅਦ ਉਹ ਇਸ ਬਾਰੇ ਦੱਸਣਗੇ। ਇਕ ਮਾਮਲੇ ਵਿਚ ਇੱਕ ਸਾਬਕਾ ਵਿਧਾਇਕ ‘ਤੇ ਕਾਰਵਾਈ ਵੀ ਕੀਤੀ ਜਾ ਚੁੱਕੀ ਹੈ।