Home ਦੇਸ਼ UP ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਦਫ਼ਤਰ ਦਾ ਟਵਿੱਟਰ ਹੈਂਡਲ ਹੋਇਆ...
ਲਖਨਊ 9 ਅਪ੍ਰੈਲ 2022 :ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਦਫ਼ਤਰ ਦਾ ਟਵਿੱਟਰ ਹੈਂਡਲ ਸ਼ੁੱਕਰਵਾਰ ਦੇਰ ਰਾਤ ਨੂੰ ਹੈਕ ਕਰ ਲਿਆ ਗਿਆ। ਹੈਕਰਾਂ ਨੇ ਮੁੱਖ ਮੰਤਰੀ ਦਫਤਰ ਦੇ ਟਵਿੱਟਰ @CMOfficeUP ਦਾ ਪਹਿਲਾਂ ਬਾਇਓ ਅਤੇ ਫਿਰ ਉਸ ਦੀ ਪ੍ਰੋਫਾਈਲ ਤਸਵੀਰ ਨੂੰ ਬਦਲਿਆ। ਰਾਤ ਕਰੀਬ 12:34 ਵਜੇ ਟਵਿਟਰ ਹੈਂਡਲ ਨੂੰ ਹੈਕ ਕਰਨ ਤੋਂ ਬਾਅਦ ਹੈਕਰਾਂ ਨੇ ਇਕ ਤੋਂ ਬਾਅਦ ਇਕ 50 ਤੋਂ ਵੱਧ ਪੋਸਟਾਂ ਕੀਤੀਆਂ।
ਅੱਧੀ ਰਾਤ ਨੂੰ ਸੀਐਮ ਦਫ਼ਤਰ ਦਾ ਟਵਿੱਟਰ ਹੈਂਡਲ ਹੈਕ ਹੋਣ ਦੀ ਸੂਚਨਾ ਮਿਲਦੇ ਹੀ ਅਧਿਕਾਰੀਆਂ, ਪੁਲਿਸ ਅਤੇ ਸਾਈਬਰ ਮਾਹਿਰਾਂ ਵਿੱਚ ਹੜਕੰਪ ਮੱਚ ਗਿਆ।ਹੈਕਰ ਨੇ ਟਵਿੱਟਰ ਹੈਂਡਲ ਦੀ ਪ੍ਰੋਫਾਈਲ ਤਸਵੀਰ ਵਿੱਚ ਸੀਐਮ ਯੋਗੀ ਦੀ ਫੋਟੋ ਨੂੰ ਐਨੀਮੇਟਡ ਫੋਟੋ ਨਾਲ ਬਦਲ ਦਿੱਤਾ। ਇਸ ਤੋਂ ਬਾਅਦ ਬਾਇਓ ਤੋਂ ਜਿੱਥੇ ‘ਆਧਿਕਾਰਿਕ ਟਵਿਟਰ ਹੈਂਡਲ ਆਫ ਚੀਫ ਮਨਿਸਟਰ ਆਫਿਸ ਉੱਤਰ ਪ੍ਰਦੇਸ਼’ ਲਿਖਿਆ ਗਿਆ। ਉੱਥੇ, ਸਹਿ-ਸੰਸਥਾਪਕ @BoredApeYC @YugaLabs ਲਿਖ ਦਿੱਤਾ।