Home Breaking news ਕੈਲੀਫੋਰਨੀਆ ‘ਚ ਅਮਰੀਕੀ ਸਮੁੰਦਰੀ ਫ਼ੌਜ ਦਾ ਹਵਾਈ ਜਹਾਜ਼ ਤਬਾਹ, 5 ਜਵਾਨਾਂ ਦੀ...
ਸੈਕਰਾਮੈਂਟੋ 10 ਜੂਨ 2022 : ਅਮਰੀਕੀ ਸਮੁੰਦਰੀ ਫ਼ੌਜ ਦਾ ਇਕ ਹਵਾਈ ਜਹਾਜ਼ ਦੱਖਣੀ ਕੈਲੀਫੋਰਨੀਆ ਵਿਚ ਤਬਾਹ ਹੋ ਗਿਆ, ਜਿਸ ਕਾਰਨ ਉਸ ਵਿਚ ਸਵਾਰ ਸਾਰੇ 5 ਜਵਾਨਾਂ ਦੀ ਮੌਤ ਹੋ ਗਈ। ਮੈਰਾਈਨ ਕਾਰਪਸ ਦੇ ਬੁਲਾਰੇ ਸਪੂਤਨਿਕ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਇਸ ਹਾਦਸੇ ਵਿਚ ਜਵਾਨਾਂ ਦੀ ਮੌਤ ਦੀ ਪੁਸ਼ਟੀ ਨਹੀਂ ਕਰ ਸਕਦੇ ਪਰੰਤੂ ਸਥਾਨਕ ਮੀਡੀਆ ਅਨੁਸਾਰ ਜਹਾਜ਼ ਵਿਚ ਸਵਾਰ ਸਾਰੇ 5 ਜਵਾਨ ਮਾਰੇ ਗਏ ਹਨ। ਬੁਲਾਰੇ ਨੇ ਕਿਹਾ ਕਿ ਮੈਂ ਇਸ ਗੱਲ ਦੀ ਪੁਸ਼ਟੀ ਕਰਦਾ ਹਾਂ ਕਿ ਐਮ ਵੀ-22 ਬੀ ਓਸਪਰੇਅ ਜਹਾਜ਼ ਗਲਾਮਿਸ, ਕੈਲੀਫੋਰਨੀਆ ਵਿਚ ਤਬਾਹ ਹੋ ਗਿਆ ਹੈ। ਉਸ ਵਿਚ ਪ੍ਰਮਾਣੂ ਸਮਗਰੀ ਨਹੀਂ ਸੀ। ਇਸ ਸਮੇਂ ਇਸ ਤੋਂ ਵਧ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਹੈ।